ਸ਼੍ਰੀਨਗਰ– ਜੰਮੂ-ਕਸ਼ਮੀਰ ’ਚ ਸ਼੍ਰੀਨਗਰ ਦੇ ਹਵਾਲ ਖੇਤਰ ’ਚ ਇਕ ਕੁੜੀ ’ਤੇ ਤੇਜ਼ਾਬ ਸੁੱਟਣ ਦੇ ਮਾਮਲੇ ’ਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਕ 24 ਸਾਲਾ ਕੁੜੀ ’ਤੇ ਮੰਗਲਵਾਰ ਦੀ ਸ਼ਾਮ ਨੂੰ ਤੇਜ਼ਾਬ ਸੁੱਟਿਆ ਗਿਆ ਸੀ, ਜਿਸ ਨਾਲ ਉਹ ਝੁਲਸ ਗਈ ਸੀ ਅਤੇ ਉਸਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਤ ਅਤੇ ਤਕਨੀਕੀ ਵਿਸ਼ਲੇਸ਼ਣ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਮਾਮਲੇ ਦੇ ਮੁੱਖ ਦੋਸ਼ੀ ਡਲ ਗੇਟ ਨਿਵਾਸੀ ਸਾਜ਼ਿਦ ਅਲਤਾਫ਼ ਰਾਥਰ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਮੰਗਣੀ ਦੇ ਪ੍ਰਸਤਾਵ ਨੂੰ ਠੁਕਰਾਉਣ ਤੋਂ ਬਾਅਦ ਕੁੜੀ ਦਾ ਪਿੱਛਾ ਕਰ ਰਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਇਕ ਦਵਾਈ ਦੀ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਮੰਗਲਵਾਰ ਸ਼ਾਮ ਨੂੰ ਉਹ ਦੁਕਾਨ ਤੋਂ ਛੁੱਟੀ ਲੈ ਕੇ ਸਕੂਟਰ ’ਤੇ ਉਸ ਥਾਂ ਚਲਾ ਗਿਆ ਜਿੱਥੇ ਕੁੜੀ ਕੰਮ ਕਰਦੀ ਸੀ। ਉਸਦੇ ਨਾਲ ਮੋਮਿਨ ਨਜ਼ੀਰ ਸ਼ੇਖ ਨਾਮ ਦਾ ਇਕ ਸ਼ਖ਼ਸ ਵੀ ਸੀ। ਉਨ੍ਹਾਂ ਕਿਹਾ, ‘ਮੰਗਲਵਾਰ ਦੀ ਸ਼ਾਮ ਨੂੰ ਘਰ ਵਾਪਸ ਜਾਂਦੇ ਸਮੇਂ ਦੋਸ਼ੀ ਨੇ ਕੁੜੀ ਦਾ ਪਿੱਛਾ ਕੀਤਾ ਅਤੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ। ਇਸਤੋਂ ਬਾਅਦ ਉਹ ਦੁਕਾਨ ’ਤੇ ਵਾਪਲ ਚਲੇ ਗਏ।’ ਉਨ੍ਹਾਂ ਦੱਸਿਆ ਕਿ ਹੋਰ ਸਬੂਤ ਮਿਲਣ ਤੋਂ ਬਾਅ ਸ਼ੇਖ ਨੂੰ ਵੀ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਘਟਨਾ ਨੂੰ ਅੰਜ਼ਾਮ ਦੇਣ ਲਈ ਇਸਤੇਮਾਲ ਕੀਤੇ ਗਏ ਦੋਪਹੀਆ ਵਾਹਨ ਨੂੰ ਵੀ ਜ਼ਬਤ ਕਰ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਿ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਰਾਥਰ ਦੇ ਇਕ ਜਾਣਕਾਰ ਮੁਹੰਮਦ ਸਲੀਮ ਤੋਂ ਤੇਜ਼ਾਬ ਖ਼ਰੀਦਿਆ ਸੀ, ਜੋ ਇਕ ਦੁਕਾਨ ’ਤੇ ‘ਮੋਟਰ ਮਕੈਨਿਕ’ ਵਜੋਂ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਸਲੀਮ ਨੂੰ ਵੀ ਪੁੱਛਗਿੱਛ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਦੁਕਾਨ ਤੋਂ ਤੇਜ਼ਾਬ ਖਰੀਦਿਆ ਗਿਆ ਸੀ, ਉਸ ਨੂੰ ਸੀਲ ਕਰ ਦਿੱਤਾ ਗਿਆ ਹੈ।
ਫੇਕ ਵੀਜ਼ੇ ’ਤੇ ਓਮਾਨ ਪਹੁੰਚੀ ਔਰਤ ਨੂੰ ਮਸਕਟ ਤੋਂ ਭੇਜਿਆ ਵਾਪਸ, ਦਿੱਲੀ ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY