ਹੈਦਰਾਬਾਦ- ਹੈਦਰਾਬਾਦ ਡੇਕਨ ਰੇਲਵੇ ਸਟੇਸ਼ਨ 'ਤੇ ਬੁੱਧਵਾਰ ਸਵੇਰੇ ਚੇਨਈ-ਹੈਦਰਾਬਾਦ ਚਾਰਮੀਨਾਰ ਐਕਸਪ੍ਰੈੱਸ ਦੇ 3 ਡੱਬੇ ਪਟੜੀ ਤੋਂ ਉਤਰ ਗਏ, ਜਿਸ ਨਾਲ 6 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਸਟੇਸ਼ਨ ਚੇਨਈ-ਹੈਦਰਾਬਾਦ ਚਾਰਮੀਨਾਰ ਐਕਸਪ੍ਰੈੱਸ ਟਰੇਨ ਦਾ ਆਖ਼ਰੀ ਸਟੇਸ਼ਨ ਸੀ।
ਦੱਖਣੀ ਮੱਧ ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਟਰੇਨ ਸਟੇਸ਼ਨ 'ਤੇ ਪਹੁੰਚੀ ਤਾਂ ਉਹ ਹੌਲੀ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਇਹ ਆਖ਼ਰੀ ਬਿੰਦੂ ਤੋਂ ਅੱਗੇ ਨਿਕਲ ਗਈ, ਜਿਸ ਨਾਲ ਇਸ ਦੇ 3 ਡੱਬੇ- ਐੱਸ2, ਐੱਸ3 ਅਤੇ ਐੱਸ6 ਪਟੜੀ ਤੋਂ ਉਤਰ ਗਏ। ਉਨ੍ਹਾਂ ਨੇ ਦੱਸਿਆ ਕਿ ਡੱਬਿਆਂ ਦੇ ਪਟੜੀ ਤੋਂ ਉਤਰ ਜਾਣ ਮਗਰੋਂ ਝਟਕਿਆਂ ਨਾਲ 6 ਯਾਤਰੀ ਜ਼ਖ਼ਮੀ ਹੋ ਗਏ।
ਦੱਖਣੀ ਮੱਧ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਨੇੜੇ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਟਰੇਨ ਮੰਗਲਵਾਰ ਸ਼ਾਮ ਚੇਨਈ ਤੋਂ ਹੈਦਰਾਬਾਦ ਪਹੁੰਚੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾਵੇਗੀ।
Gujarat Global Summit 'ਚ ਮੁਕੇਸ਼ ਅੰਬਾਨੀ ਦਾ ਵੱਡਾ ਬਿਆਨ, ਕਿਹਾ-ਮੋਦੀ ਹੈ ਤਾਂ ਸੰਭਵ ਹੈ
NEXT STORY