ਊਨਾ— ਊਨਾ ਦੇ ਇਕ ਹੋਟਲ 'ਚ ਤਿੰਨ ਸ਼ੱਕੀ ਹਾਲਤ 'ਚ ਜੋੜਿਆਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਦੇਹਲਾਂ ਇਲਾਕੇ 'ਚ ਇਕ ਨਿੱਜੀ ਹੋਟਲ 'ਚ ਛਾਪੇਮਾਰੀ ਕੀਤੀ ਤਾਂ ਉੱਥੇ ਤਿੰਨ ਜੋੜਿਆਂ ਨੂੰ ਅਪਮਾਨਜਨਕ ਹਾਲਤ 'ਚ ਕਾਬੂ ਕੀਤੇ। ਪੁਲਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਅਤੇ ਇਸ ਕਾਰਵਾਈ ਨਾਲ ਹੋਟਲ 'ਚ ਹੜਕੰਪ ਮੱਚ ਗਿਆ। ਸਥਾਨਕ ਲੋਕ ਵੀ ਹੋਟਲ ਦੇ ਬਾਹਰ ਇਕੱਠੇ ਹੋ ਗਏ। ਪੁਲਸ ਨੇ ਪੂਰੇ ਹੋਟਲ ਦੇ ਕਮਰਿਆਂ 'ਚ ਤਲਾਸ਼ੀ ਲਈ ਅਤੇ ਹੋਟਲ ਦਾ ਰਿਕਾਰਡ ਵੀ ਚੈੱਕ ਕੀਤਾ। ਫੜ੍ਹੇ ਗਏ ਜੋੜਿਆਂ ਨੂੰ ਥਾਣੇ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿਛ ਜਾਰੀ ਹੈ। ਪੁਲਸ ਹੋਟਲ 'ਚ ਦਰਜ ਜਾਣਕਾਰੀ ਦੀ ਵੀ ਪੜਤਾਲ ਕਰ ਰਹੀ ਹੈ।
ਪੂਰੀ ਛਾਣਬੀਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਊਨਾ ਦੇ ਐੈੱਸ. ਪੀ. ਮਦਨ ਲਾਲ ਕੌਸ਼ਲ ਦੇ ਮੁਤਾਬਕ ਪੁਲਸ ਇਸ ਮਾਮਲੇ 'ਚ ਸਾਰੇ ਪਹਿਲੂਆਂ ਨੂੰ ਦੇਖ ਕੇ ਜਾਂਚ ਕਰ ਰਹੀ ਹੈ।
ਮੋਦੀ-ਆਬੇ ਦੇ ਵਿਚਕਾਰ ਹੋਏ ਕਈ ਸਮਝੌਤੇ, ਪੀਐਮ ਬੋਲੇ-ਭਾਰਤ 'ਚ ਖੁੱਲ੍ਹਣਗੇ ਜਾਪਾਨੀ ਰੈਸਟੋਰੈਂਟ
NEXT STORY