ਨਵੀਂ ਦਿੱਲੀ— ਤਿੰਨ ਤਲਾਕ ਨੂੰ ਦੰਡ ਯੋਗ ਅਪਰਾਧ ਬਣਾਉਣ ਵਾਲਾ ਬਿੱਲ ਲੋਕਸਭਾ 'ਚ ਅਗਲੇ ਹਫਤੇ ਪੇਸ਼ ਕੀਤਾ ਜਾਵੇਗਾ। ਸੰਸਦੀ ਕਾਰਜ ਰਾਜਮੰਤਰੀ ਅਰੁਜਨ ਰਾਮ ਮੇਘਵਾਲ ਨੇ ਸਦਨ 'ਚ 27 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਹਫਤੇ ਲਈ ਸਰਕਾਰੀ ਕੰਮ ਕਾਜ਼ ਦਾ ਵੇਰਵਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੁਸਲਿਮ ਔਰਤਾਂ ਬਿੱਲ-2017 ਅਗਲੇ ਹਫਤੇ ਸਦਨ 'ਚ ਪੇਸ਼ ਕੀਤਾ ਜਾਵੇਗਾ। ਬਿੱਲ 'ਚ ਤਿੰਨ ਤਲਾਕ ਦੇਣ ਵਾਲੇ ਨੂੰ 3 ਸਾਲ ਕੈਦ ਦੀ ਸਜ਼ਾ ਅਤੇ ਪੀੜਤ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਕਸ਼ਮੀਰ 'ਚ ਤਾਪਮਾਨ ਸਿਫਰ ਤੋਂ ਹੇਠਾਂ ਪਹੁੰਚਿਆਂ
NEXT STORY