ਚੰਡੀਗੜ੍ਹ (ਅੰਕੁਰ): ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਲੁਧਿਆਣਾ ਨੂੰ ਜਲਦੀ ਹੀ ਉਸ ‘ਗੁਮਸ਼ੁਦਾ’ ਸੰਸਦ ਮੈਂਬਰ ਤੋਂ ਛੁਟਕਾਰਾ ਮਿਲ ਜਾਵੇਗਾ ਜਿਸ ਨੂੰ ਸ਼ਹਿਰ ਵਾਸੀ ਪਿਛਲੇ ਦਸ ਸਾਲਾਂ ਤੋਂ ਝੱਲ ਰਹੇ ਹਨ।ਵੜਿੰਗ ਨੇ ਕਿਹਾ ਕਿ ਗੁਮਸ਼ੁਦਾ ਦੇ ਪੂਰੀ ਤਰ੍ਹਾਂ ਨਾਲ ਗਾਇਬ ਹੋਣ ਦੀ ਆਖਰੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਸਿਰਫ਼ 34 ਦਿਨ ਹੋਰ ਬਾਕੀ ਹਨ, ਚੋਣਾਂ ਤੋਂ ਬਾਅਦ, 4 ਜੂਨ ਨੂੰ ਲੋਕਾਂ ਨੂੰ ਇਨ੍ਹਾਂ ਤੋਂ ਛੁਟਕਾਰਾ ਮਿਲ ਜਾਵੇਗਾ। ਵੜਿੰਗ ਨੇ ਕਿਹਾ ਕਿ ਦਸ ਸਾਲਾਂ ਤੱਕ ਲੁਧਿਆਣਾ ਦੇ ਲੋਕਾਂ ਨੂੰ ਆਪਣੇ ਸੰਸਦ ਮੈਂਬਰ ਦੀ ਇੱਕ ਝਲਕ ਦੇਖਣ ਜਾਂ ਉਸ ਦੀ ਆਵਾਜ਼ ਸੁਣਨ ਦੇ ਲਈ ਸੰਘਰਸ਼ ਕਰਨਾ ਪਿਆ ਹੈ।
ਇਹ ਖ਼ਬਰ ਵੀ ਪੜ੍ਹੋ - Covishield ਦੇ Side Effects ਦਾ ਮਾਮਲਾ ਪੁੱਜਾ ਸੁਪਰੀਮ ਕੋਰਟ, ਕੀਤੀ ਗਈ ਇਹ ਮੰਗ
ਉਨ੍ਹਾਂ ਕਿਹਾ, “ਬਿੱਟੂ ਇੱਕ ਗੁਮਸ਼ੁਦਾ ਵਿਅਕਤੀ ਵਾਂਗ ਸਾਬਤ ਹੋਇਆ ਕਿਉਂਕਿ ਕੋਈ ਵੀ ਉਸਨੂੰ ਦੇਖ ਨਹੀਂ ਸਕਦਾ ਸੀ ਅਤੇ ਕੋਈ ਉਸਦੀ ਆਵਾਜ਼ ਵੀ ਨਹੀਂ ਸੁਣ ਸਕਦਾ ਸੀ।” ਉਨ੍ਹਾਂ ਨੇ ਕਿਹਾ ਕਿ ਬਿੱਟੂ ਦੀ ਖਾਸੀਅਤ ਇਹ ਹੈ ਕਿ ਉਹ ਹਲਕੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ ਅਤੇ ਫੋਨ ਦਾ ਜਵਾਬ ਦੇਣਾ ਤਾ ਦੂਰ ਦੀ ਗੱਲ ਹੈ। ਵੜਿੰਗ ਨੇ ਕਿਹਾ ਕਿ ਸਰਕਾਰ ਤੋਂ ਆਪਣੇ ਵਾਸਤੇ ਰਿਹਾਇਸ਼ ਅਲਾਟ ਕਰਾਉਣ ਦੇ ਬਾਵਜੂਦ ਬਿੱਟੂ ਨੇ ਉੱਥੇ ਕਦੇ ਵੀ ਕਿਸੇ ਵਰਕਰ ਜਾਂ ਜਨਤਾ ਨਾਲ ਮੁਲਾਕਾਤ ਨਹੀਂ ਕੀਤੀ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤਾ ਦੁਰ ਦੀ ਗੱਲ ਹੈ।
ਇਹ ਖ਼ਬਰ ਵੀ ਪੜ੍ਹੋ - ਲੋੜਵੰਦਾਂ ਦੀ ਮਦਦ ਕਰਨ ਵਾਲੀ ਔਰਤ ਦੇ ਕਤਲਕਾਂਡ 'ਚ ਵੱਡਾ ਖ਼ੁਲਾਸਾ, ਸੱਚ ਜਾਣ ਉੱਡਣਗੇ ਹੋਸ਼
ਵੜਿੰਗ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਬਿੱਟੂ ਨੂੰ ਖੁਦ ਇਸ ਗੱਲ ਦਾ ਅਹਿਸਾਸ ਅਤੇ ਸਮਝ ਨਹੀਂ ਸੀ। ਵੜਿੰਗ ਨੇ ਬਿੱਟੂ ਬਾਰੇ ਕਿਹਾ, "ਉਹ ਇਹ ਚੰਗੀ ਤਰ੍ਹਾਂ ਨਾਲ ਜਾਣਦਾ ਹੈ ਕਿ ਉਸ ਦੇ ਕਰਮ ਇਸ ਵਾਰ ਉਨ੍ਹਾਂ ਦੇ ਸਾਹਮਣੇ ਆਉਣਗੇ ਅਤੇ ਇਸ ਲਈ ਉਨ੍ਹਾਂ ਨੇ ਪਾਰਟੀ ਬਦਲਣ ਦਾ ਫੈਸਲਾ ਕੀਤਾ ਹੈ", ਉਨ੍ਹਾਂ ਨੇ ਅੱਗੇ ਕਿਹਾ, "ਤੁਸੀਂ ਕਈ ਵਾਰ ਕੁਝ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ, ਪਰ ਸਮੇਂ ਨੂੰ ਨਹੀਂ।ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇੱਕ ਜੂਨ ਨੂੰ ਬਿੱਟੂ ਦੇ ਫੈਸਲੇ ਦਾ ਦਿਨ ਨੇੜੇ ਆ ਰਿਹਾ ਹੈ, ਜਦੋਂ ਲੋਕ ਉਸਨੂੰ ਉਸ ਦੇ ਵੱਡੇ ਧੋਖਾ ਦੇਣ ਦਾ ਜਵਾਬ ਦੇਣਗੇ। “ਸਭ ਤੋਂ ਪਹਿਲਾਂ, ਉਨ੍ਹਾਂ ਨੇ ਚੋਣਾਂ ਤੋਂ ਬਾਅਦ ਗਾਇਬ ਹੋ ਕੇ ਦਸ ਸਾਲ ਤੱਕ ਲੋਕਾਂ ਨਾਲ ਧੋਖਾ ਕੀਤਾ, ਫਿਰ ਆਖਰੀ ਧੋਖਾ ਉਦੋਂ ਹੋਇਆ ਜਦੋਂ ਉਨ੍ਹਾਂ ਨੇ ਉਸੇ ਪਾਰਟੀ ਅਤੇ ਉਨ੍ਹਾਂ ਲੋਕਾਂ ਨੂੰ ਧੋਖਾ ਦਿੱਤਾ ਅਤੇ ਉਨ੍ਹਾਂ ਦਾ ਸਾਥ ਛੱਡ ਦਿੱਤਾ, ਜਿਨ੍ਹਾਂ ਨੇ ਉਸ ਨੂੰ ਲਗਾਤਾਰ ਤਿੰਨ ਵਾਰ ਸੰਸਦ ਵਿਚ ਭੇਜਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੇਨ ਯਾਤਰੀਆਂ ਲਈ ਅਹਿਮ ਖ਼ਬਰ, ਜਨਰਲ ਡੱਬੇ ਲਈ ਘਰ ਬੈਠੇ ਕਰ ਸਕੋਗੇ ਟਿਕਟ ਦੀ ਬੁਕਿੰਗ, ਮਿਲੇਗਾ ਬੋਨਸ
NEXT STORY