ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਰਾਤ ਭਰ ਚਲੇ ਮੁਕਾਬਲੇ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ ਹਨ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਅਨੁਸਾਰ ਸ਼ਹਿਰ ਦੇ ਜੋਵਲਾ ਚਦੂਰਾ ਇਲਾਕੇ 'ਚ ਵੀਰਵਾਰ ਸ਼ਾਮ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫ਼ੀਆ ਸੂਚਨਾ 'ਤੇ ਸੰਯੁਕਤ ਫ਼ੋਰਸਾਂ ਨੇ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ ਅਤੇ ਜਦੋਂ ਸੁਰੱਖਿਆ ਫ਼ੋਰਸ ਲੁਕੇ ਹੋਏ ਅੱਤਵਾਦੀਆਂ ਵੱਲ ਵਧਣ ਲੱਗੇ ਸਾਰੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫ਼ੋਰਸਾਂ ਵਲੋਂ ਜਵਾਬੀ ਕਾਰਵਾਈ ਕਰਨ 'ਤੇ ਮੁਕਾਬਲਾ ਸ਼ੁਰੂ ਹੋਇਆ। ਪੁਲਸ ਅਧਿਕਾਰੀ ਨੇ ਦੱਸਿਆ,''ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਦੌਰਾਨ ਹੋਏ ਮੁਕਾਬਲੇ 'ਚ ਤਿੰਨ ਅੱਤਵਾਦੀ ਮਾਰੇ ਗਏ ਹਨ।''
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਵਧਾਈ ਚਿੰਤਾ, ਪਿਛਲੇ 24 ਘੰਟਿਆਂ 'ਚ ਇਕ ਲੱਖ ਤੋਂ ਵਧ ਮਾਮਲੇ ਆਏ ਸਾਹਮਣੇ
ਪੁਲਸ ਇੰਸਪੈਕਟਰ ਜਨਰਲ ਕਸ਼ਮੀਰ ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਤਿੰਨੋਂ ਅੱਤਵਾਦੀ, ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸੰਪਰਕ 'ਚ ਸਨ। ਮਾਰੇ ਗਏ ਅੱਤਵਾਦੀ 'ਚੋਂ ਇਕ ਦੀ ਪਛਾਣ ਸ਼੍ਰੀਨਗਰ ਵਾਸੀ ਵਸੀਮ ਦੇ ਰੂਪ 'ਚ ਹੋਈ ਹੈ। ਪੁਲਸ ਦੇ ਇਕ ਟਵੀਟ 'ਚ ਆਈ.ਜੀ.ਪੀ. ਕਸ਼ਮੀਰ ਦੇ ਹਵਾਲੇ ਤੋਂ ਕਿਹਾ,''ਹੁਣ ਤੱਕ ਇਕ ਅੱਤਵਾਦੀ ਦੀ ਪਛਾਣ ਸ਼੍ਰੀਨਗਰ ਸ਼ਹਿਰ ਦੇ ਵਸੀਮ ਦੇ ਰੂਪ 'ਚ ਹੋਈ ਹੈ। ਉਸ ਕੋਲੋਂ ਤਿੰਨ ਏ.ਕੇ. 56 ਰਾਈਫਲਾਂ ਬਰਾਮਦ ਹੋਈਆਂ ਹਨ।'' ਦੱਸਣਯੋਗ ਹੈ ਕਿ ਕਸ਼ਮੀਰ 'ਚ ਇਸ ਸਾਲ ਮੁਕਾਬਲੇ 'ਚ ਹੁਣ ਤੱਕ ਇਕ ਘੁਸਪੈਠੀਏ ਸਮੇਤ 12 ਅੱਤਵਾਦੀ ਮਾਰੇ ਗਏ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ, ਹੁਣ 28 ਦੀ ਜਗ੍ਹਾ 40 ਲੱਖ ਖ਼ਰਚ ਸਕਣਗੇ ਵਿਧਾਨ ਸਭਾ ਉਮੀਦਵਾਰ
NEXT STORY