ਜੀਂਦ (ਭਾਸ਼ਾ)— ਹਰਿਆਣਾ ਦੇ ਜੀਂਦ ਦੇ ਧਨੌਰੀ ਪਿੰਡ ਵਿਚ ਇਕ ਹੀ ਪਰਿਵਾਰ ਦੇ 3 ਜੀਆਂ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਨੇ ਫੋਰੈਂਸਿਕ ਟੀਮ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿੰਡ ਧਨੌਰੀ ਵਾਸੀ ਓਮ ਪ੍ਰਕਾਸ਼ (48), ਉਨ੍ਹਾਂ ਦੀ ਪਤਨੀ ਕਮਲੇਸ਼ (45) ਅਤੇ ਪੁੱਤਰ ਸੋਨੂੰ (20) ਦੀਆਂ ਲਾਸ਼ਾਂ ਬੁੱਧਵਾਰ ਨੂੰ ਮਕਾਨ ਵਿਚ ਫੰਦੇ ਨਾਲ ਲਟਕਦੀਆਂ ਮਿਲੀਆਂ।
ਇਹ ਵੀ ਪੜ੍ਹੋ: ਮੋਕਸ਼ ਦੀ ਪ੍ਰਾਪਤੀ ਲਈ ਸ਼ਖ਼ਸ ਨੇ ਤਿੰਨ ਬੱਚਿਆਂ ਸਮੇਤ ਪਤਨੀ ਦਾ ਕੀਤਾ ਕਤਲ, ਫਿਰ ਕੀਤੀ ਖ਼ੁਦਕੁਸ਼ੀ
ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਤਿੰਨਾਂ ਨੇ ਰਾਤ ਨੂੰ ਫਾਹਾ ਲਾਇਆ ਹੈ। ਲੱਗਭਗ ਇਕ ਮਹੀਨੇ ਪਹਿਲਾਂ ਮਿ੍ਰਤਕ ਓਮ ਪ੍ਰਕਾਸ਼ ਦੇ ਭਰਾ ਬਲਰਾਜ ਨੇ ਖੇਤ ਵਿਚ ਕੀਟਨਾਸ਼ਕ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਲੱਗਭਗ 35 ਦਿਨ ਪਹਿਲਾਂ ਪਿੰਡ ਧਨੌਰੀ ਵਾਸੀ ਨੰਨ੍ਹਾ ਦੀ ਲਾਸ਼ ਹੰਸਡੇਹਰ ਪਿੰਡ ਵਿਚ ਨਾਲੇ ’ਚ ਬੋਰੀ ’ਚੋਂ ਬਰਾਮਦ ਹੋਈ ਸੀ, ਜਿਸ ਦੇ ਗਲ਼ ਵਿਚ ਰੱਸੀ ਬੰਨ੍ਹੀ ਹੋਈ ਸੀ। ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਨੰਨ੍ਹਾ ਦੇ ਪਰਿਵਾਰ ਦੇ ਲੋਕ ਇਸ ਮਾਮਲੇ ਵਿਚ ਓਮਪ੍ਰਕਾਸ਼ ਅਤੇ ਬਲਰਾਜ ’ਤੇ ਸ਼ੱਕ ਜਤਾ ਰਹੇ ਸਨ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸਾਲ 2016 ਤੋਂ 2020 ਦੌਰਾਨ ਇੰਨੇ ਲੋਕਾਂ ਨੂੰ ਦਿੱਤੀ ਗਈ ਭਾਰਤੀ ਨਾਗਰਿਕਤਾ: ਕੇਂਦਰ ਸਰਕਾਰ
ਓਮੀਕ੍ਰੋਨ ਨੇ ਵਧਾਈ ਕੇਂਦਰ ਸਰਕਾਰ ਦੀ ਟੈਨਸ਼ਨ, PM ਮੋਦੀ ਵੀਰਵਾਰ ਅਧਿਕਾਰੀਆਂ ਨਾਲ ਕਰਨਗੇ ਬੈਠਕ
NEXT STORY