ਅਗ੍ਰੋਹਾ/ਹਿਸਾਰ (ਹਨੂੰਮਾਨ/ਵਿਨੋਦ)— ਹਰਿਆਣਾ ਦੇ ਹਿਸਾਰ ’ਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦਾ ਕਤਲ ਕਰ ਕੇ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ ਹੈ। ਇਸ ਘਟਨਾ ਬਾਰੇ ਸੁਣ ਕੇ ਪਰਿਵਾਰ ਨੂੰ ਜਾਣਨ ਵਾਲੇ ਦੰਗ ਰਹਿ ਗਏ ਕਿ ਉਹ ਸ਼ਖ਼ਸ ਜੋ ਪਸ਼ੂਆਂ ਨਾਲ ਇੰਨਾ ਪਿਆਰ ਕਰਦਾ ਹੋਵੇ, ਉਹ ਆਪਣੇ ਹੀ ਬੱਚਿਆਂ ਦਾ ਕਾਤਲ ਕਿਵੇਂ ਬਣ ਗਿਆ? ਇਸ ਘਟਨਾ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਪੁਲਸ ਹੱਥ ਇਕ ਸੁਸਾਈਡ ਨੋਟ ਵੀ ਲੱਗਾ, ਜਿਸ ’ਚ ਜੋ ਗੱਲਾਂ ਲਿਖੀਆਂ ਹਨ, ਉਸ ਨੂੰ ਹਜ਼ਮ ਕਰ ਸਕਣਾ ਮੁਸ਼ਕਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ
ਇਹ ਘਟਨਾ ਹਿਸਾਰ ਜ਼ਿਲ੍ਹੇ ਦੇ ਅਗ੍ਰੋਹਾ ਪਿੰਡ ਨੰਗਥਲਾ ਦੀ ਹੈ। ਇੱਥੇ ਵਿਆਹ ਦੇ ਕਾਰਡਾਂ ਦੀ ਛਪਾਈ ਦਾ ਕੰਮ ਕਰਨ ਵਾਲੇ ਰਮੇਸ਼ ਨੇ ਆਪਣੀ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਦਾ ਕਤਲ ਕਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੂੰ ਮੌਕੇ ਤੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗ੍ਰੋਹਾ ਮੈਡੀਕਲ ’ਚ ਪਹੁੰਚਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ’ਚ ਜੁੱਟ ਗਈ ਹੈ।
ਇਹ ਵੀ ਪੜ੍ਹੋ : ਹਰਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਖ਼ਬਰ; ਮਾਂ ਨੇ 4 ਬੱਚਿਆਂ ਸਮੇਤ ਖਾਧੀ ਸਲਫ਼ਾਸ
ਖੀਰ ਖੁਆ ਕੇ ਬੇਹੋਸ਼ ਕੀਤਾ ਫਿਰ ਮਾਰਿਆ
ਇਸ ਘਟਨਾ ਬਾਬਤ ਐੱਸ. ਪੀ. ਬਲਵਾਨ ਸਿੰਘ ਰਾਣਾ ਨੇ ਦੱਸਿਆ ਕਿ ਮਿ੍ਰਤਕ ਰਮੇਸ਼ ਨੇ ਆਪਣੇ ਪਰਿਵਾਰ ਨੂੰ ਖੀਰ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਖੁਆਇਆ ਸੀ, ਜਿਸ ਦੇ ਚੱਲਦੇ ਪਰਿਵਾਰ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਰਮੇਸ਼ ਨੇ ਪੂਰੇ ਪਰਿਵਾਰ ਨੂੰ ਕਿਸੇ ਹਥਿਆਰ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਕੇ ਰਮੇਸ਼ ਨੇ ਖ਼ੁਦ ਵੀ ਕਿਸੇ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਮੋਰਚਾ ਫਤਿਹ ਕਰਨ ਮਗਰੋਂ ਕਿਸਾਨ ਸਿੰਘੂ ਬਾਰਡਰ ਤੋਂ ਨਾਲ ਲੈ ਆਏ ਕੀਮਤੀ ਚੀਜ਼, ਜੁੜੀਆਂ ਨੇ ਕਈ ਯਾਦਾਂ
ਸੁਸਾਈਡ ਨੋਟ ’ਚ ਲਿਖੀ ‘ਮੋਕਸ਼ ਪ੍ਰਾਪਤੀ’ ਦੀ ਗੱਲ—
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਿ੍ਰਤਕ ਰਮੇਸ਼ ਨੇ ਪਹਿਲਾਂ ਸੁਸਾਈਡ ਨੋਟ ਲਿਖਿਆ ਸੀ। ਜਿਸ ਨੂੰ ਪੁਲਸ ਨੇ ਘਟਨਾ ਵਾਲੀ ਥਾਂ ਤੋਂ ਬਰਾਮਦ ਕੀਤਾ ਹੈ। ਸੁਸਾਈਡ ਨੋਟ ਵਿਚ ਰਮੇਸ਼ ਨੇ ਮੋਕਸ਼ ਪ੍ਰਾਪਤੀ ਦੀ ਗੱਲ ਆਖੀ ਹੈ। ਸੁਸਾਈਡ ਨੋਟ ਵਿਚ ਰਮੇਸ਼ ਨੇ ਲਿਖਿਆ- ਮੈਂ ਤਾਂ ਮੋਕਸ਼ ਪਾ ਲਵਾਂਗਾ ਪਰ ਮੇਰੇ ਪਰਿਵਾਰ ਦਾ ਕੀ ਹੋਵੇਗਾ? ਇਸ ਦੇ ਚੱਲਦੇ ਉਸ ਨੇ ਪਹਿਲਾਂ ਪਰਿਵਾਰ ਦਾ ਕਤਲ ਕੀਤਾ। ਕਤਲ ਕਰਨ ਮਗਰੋਂ ਰਮੇਸ਼ ਨੇ ਬਰਵਾਲਾ ਰੋਡ ’ਤੇ ਜਾ ਕੇ ਕਿਸੇ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਰਮੇਸ਼ ਨੇ ਘਰ ਦੀ ਕੰਧ ’ਤੇ ਵੀ ਲਿਖਿਆ- ‘‘ਸਾਰੇ ਸੌਂ ਰਹੇ ਹਨ, ਹੁਣ ਸ਼ਾਂਤੀ ਹੈ।’’
ਇਹ ਵੀ ਪੜ੍ਹੋ : ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਨਸ਼ੇੜੀ ਨਾਬਾਲਗ ਪੁੱਤ ਨੇ ਕੁਹਾੜੀ ਨਾਲ ਵੱਢੇ ਮਾਪੇ
ਭਾਗਵਤ ਦੇ ਬਿਆਨ ’ਤੇ ਰਾਹੁਲ ਦਾ ਤੰਜ- ਹਿੰਦੂ ਮੰਨਦੇ ਹਨ ਕਿ ਹਰ ਵਿਅਕਤੀ ਦਾ DNA ਵੱਖ ਹੁੰਦਾ ਹੈ
NEXT STORY