ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਬੇਕਨਗੰਜ ਖੇਤਰ ’ਚ, ਰਜਵੀ ਰੋਡ ’ਤੇ ਵੀਰਵਾਰ ਨੂੰ ਇਕ ਮਕਾਨ ਦੀ ਛੱਤ ਢਹਿਣ ਨਾਲ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਬੇਕਨਗੰਜ ਥਾਣਾ ਖੇਤਰ ਦੇ ਰਜਵੀ ਰੋਡ ’ਤੇ ਸਥਿਤ ਇਕ ਪੁਰਾਣੇ ਮਕਾਨ ’ਚ ਮੁਹੰਮਦ ਸ਼ਮੀ ਉਰਫ਼ ਰਾਜੂ ਦਾ ਪਰਿਵਾਰ ਰਹਿੰਦਾ ਹੈ। ਸਵੇਰੇ ਮੀਂਹ ਕਾਰਨ ਮਕਾਨ ਦੀ ਕੱਚੀ ਛੱਤ ਢਹਿ ਗਈ, ਜਿਸ ਦੇ ਮਲਬੇ ਹੇਠ ਦੱਬ ਕੇ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਤਨੀ ਦੀ ਮੌਤ ਤੋਂ ਦੁਖ਼ੀ ਬਜ਼ੁਰਗ ਨੇ ਅੰਤਿਮ ਸੰਸਕਾਰ ਦੌਰਾਨ ਬਲਦੀ ਚਿਖ਼ਾ ’ਚ ਛਾਲ ਮਾਰ ਦਿੱਤੀ ਜਾਨ
ਮਰਨ ਵਾਲਿਆਂ ’ਚ ਸ਼ਮੀ ਦੀ ਪਤਨੀ ਸ਼ਹਾਨਾ ਪਰਵੀਨ (35), ਧੀ ਅਲਸ਼ਿਫਾ (8) ਅਤੇ ਪੁੱਤ ਨੋਮਾਨ (3) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ਹਾਨਾ ਅਤੇ ਨੋਮਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਅਲਸ਼ਿਫਾ ਨੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਗੰਭੀਰ ਰੂਪ ਨਾਲ ਜ਼ਖਮੀ ਸ਼ਮੀ ਦਾ ਇਲਾਜ ਕੀਤਾ ਜਾ ਰਿਹਾ ਹੈ। ਐਡੀਸ਼ਨਲ ਜ਼ਿਲ੍ਹਾ ਅਧਿਕਾਰੀ ਅਤੁਲ ਕੁਮਾਰ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ ਤੋਂ ਵਿੱਤੀ ਮਦਦ ਉਪਲੱਬਧ ਕਰਵਾਈ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਖੇਤੀ ਕਾਨੂੰਨਾਂ ਦਾ ਵਿਰੋਧ : ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦੇ 9 ਮਹੀਨੇ ਹੋਏ ਪੂਰੇ
NEXT STORY