ਛਪਰਾ (ਵਾਰਤਾ)- ਬਿਹਾਰ 'ਚ ਸਾਰਨ ਜ਼ਿਲ੍ਹੇ ਦੇ ਰਸੂਲਪੁਰ ਥਾਣਾ ਖੇਤਰ 'ਚ ਇਕ ਵਿਅਕਤੀ ਅਤੇ ਉਸ ਦੀਆਂ 2 ਧੀਆਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਉੱਥੇ ਹੀ ਉਸ ਦੀ ਪਤਨੀ ਜ਼ਖ਼ਮੀ ਹੋ ਗਈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਧਾਨਾਡੀਹ ਪਿੰਡ ਵਾਸੀ ਤਾਰਕੇਸ਼ਵਰ ਸਿੰਘ ਉਰਫ਼ ਝਾਬਰ ਸਿੰਘ ਮੰਗਲਵਾਰ ਰਾਤ ਆਪਣੀ ਪਤਨੀ ਸ਼ੋਭਾ ਦੇਵੀ ਅਤੇ 2 ਨਾਬਾਲਗ ਧੀਆਂ ਨਾਲ ਘਰ ਦੀ ਛੱਤ 'ਤੇ ਸੌਂ ਰਿਹਾ ਸੀ।
ਇਸ ਦੌਰਾਨ ਛੱਤ 'ਤੇ ਚੜ੍ਹੇ 2 ਨੌਜਵਾਨਾਂ ਨੇ ਚਾਕੂ ਮਾਰ ਕੇ ਤਾਰਕੇਸ਼ਵਰ ਸਿੰਘ ਅਤੇ ਉਸ ਦੀਆਂ 2 ਨਾਬਾਲਗ ਧੀਆਂ ਦਾ ਕਤਲ ਕਰ ਦਿੱਤਾ। ਨੌਜਵਾਨਾਂ ਨੇ ਸ਼ੋਭਾ ਦੇਵੀ ਨੂੰ ਵੀ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਔਰਤ ਇਲਾਜ ਲਈ ਹਸਪਤਾਲ ਪਹੁੰਚਾਇਆ। ਔਰਤ ਵਲੋਂ ਦਿੱਤੇ ਗਏ ਬਿਆਨ ਦੇ ਆਧਾਰ 'ਤੇ 2 ਨੌਜਵਾਨਾਂ ਸੁਧਾਸ਼ੂ ਕੁਮਾਰ ਉਰਫ਼ ਰੌਸ਼ਨ ਅਤੇ ਅੰਕਿਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਕਤਲ 'ਚ ਇਸਤੇਮਾਲ ਕੀਤਾ ਗਿਆ ਚਾਕੂ ਬਰਾਮਦ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਰੌਸ਼ਨ ਦੇ ਮ੍ਰਿਤਕ ਦੀ ਇਕ ਧੀ ਨਾਲ ਪ੍ਰੇਮ ਪ੍ਰਸੰਗ ਸਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਂਧਰਾ ਪ੍ਰਦੇਸ਼ ਦੇ CM ਨਾਇਡੂ ਨੇ ਸ਼ਾਹ ਨਾਲ ਕੀਤੀ ਮੁਲਾਕਾਤ, ਕੇਂਦਰੀ ਬਜਟ 'ਚ ਸੂਬੇ ਲਈ ਕੀਤੀ ਇਹ ਮੰਗ
NEXT STORY