ਸ਼੍ਰੀਨਗਰ- ਉੱਤਰੀ ਕਸ਼ਮੀਰ ਦੇ ਬਾਰਾਮੂਲਾ, ਬਾਂਦੀਪੋਰਾ ਅਤੇ ਕੁਪਵਾੜਾ ਜ਼ਿਲ੍ਹਿਆਂ ਦੇ 3 ਡਿਪਟੀ ਕਮਿਸ਼ਨਰ ਹੋਰਨਾਂ ਲਈ ਮਿਸਾਲ ਬਣੇ ਹਨ। ਤਿੰਨਾਂ ਨੇ ਥੋੜ੍ਹੇ ਸਮੇਂ 'ਚ ਬੁਨਿਆਦੀ ਢਾਂਚੇ 'ਚ ਸੁਧਾਰ ਕਰਨ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ 'ਚ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਦੇ ਯਤਨਾਂ ਸਦਕਾਂ ਨਵੀਆਂ ਸੜਕਾਂ ਅਤੇ ਪੁਲਾਂ ਦੇ ਨਿਰਮਾਣ ਦੇ ਨਾਲ-ਨਾਲ ਕਈ ਨਵੇਂ ਕਾਰੋਬਾਰਾਂ ਅਤੇ ਸੈਰ-ਸਪਾਟਾ ਨੂੰ ਹੱਲਾਸ਼ੇਰੀ ਮਿਲੀ ਹੈ। ਤਿੰਨਾਂ ਨੇ ਆਪੋ-ਆਪਣੇ ਜ਼ਿਲ੍ਹਿਆਂ 'ਚ ਸਿੱਖਿਆ ਅਤੇ ਸਿਹਤ ਸੰਭਾਲ 'ਚ ਸੁਧਾਰ ਲਈ ਕਈ ਪ੍ਰੋਗਰਾਮ ਉਲੀਕੇ। ਉਨ੍ਹਾਂ ਦੀ ਅਗਵਾਈ ਅਤੇ ਸਮਰਪਣ ਦੀ ਸਰਕਾਰੀ ਅਧਿਕਾਰੀਆਂ ਅਤੇ ਭਾਈਚਾਰੇ ਦੋਵਾਂ ਵਲੋਂ ਵਿਆਪਕ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਹੈ।
ਇਹ ਵੀ ਪੜ੍ਹੋ- J&K: ਫ਼ਰਿਸ਼ਤਾ ਬਣ ਕੇ ਆਏ ਫ਼ੌਜੀ ਜਵਾਨ, ਮੌਤ ਦੇ ਮੂੰਹ 'ਚੋਂ 172 ਮਜ਼ਦੂਰਾਂ ਨੂੰ ਖਿੱਚ ਲਿਆਏ
ਇਨ੍ਹਾਂ ਦੇ ਨਾਂ ਹਨ-
ਡਾ. ਸੇਹਿਰੀਸ਼ ਅਸਗਰ, ਡੀਸੀ ਬਾਰਾਮੂਲਾ
ਡਾ: ਓਵਿਆਸ ਅਹਿਮਦ, ਡੀਸੀ ਬਾਂਦੀਪੋਰਾ
ਡੋਇਫੋਡੇ ਸਾਗਰ ਦੱਤਾਤਰੇ, ਡਿਪਟੀ ਕਮਿਸ਼ਨਰ ਕੁਪਵਾੜਾ
ਆਓ ਜਾਣਦੇ ਹਾਂ ਇਨ੍ਹਾਂ ਬਾਰੇ-
ਡਾ. ਸਹਿਰੀਸ਼ ਅਸਗਰ, ਡੀਸੀ ਬਾਰਾਮੂਲਾ

ਡਿਪਟੀ ਕਮਿਸ਼ਨਰ ਬਾਰਾਮੂਲਾ ਡਾ. ਸਹਿਰੀਸ਼ ਅਸਗਰ, IAS ਨੇ ਥੋੜ੍ਹੇ ਸਮੇਂ 'ਚ ਹੀ ਜ਼ਿਲ੍ਹੇ ਦੇ ਵਿਕਾਸ 'ਚ ਵੱਡੀਆਂ ਮੱਲਾਂ ਮਾਰੀਆਂ ਹਨ। 2013 ਬੈਚ ਦੀ ਅਧਿਕਾਰੀ ਹੋਣ ਦੇ ਨਾਤੇ ਉਨ੍ਹਾਂ ਬਡਗਾਮ ਦੇ ਡਿਪਟੀ ਕਮਿਸ਼ਨਰ, ਕਸ਼ਮੀਰ 'ਚ ਸੂਚਨਾ ਡਾਇਰੈਕਟਰ ਅਤੇ ਜੰਮੂ ਅਤੇ ਕਸ਼ਮੀਰ 'ਗ੍ਰਾਮੀਣ ਆਜੀਵਿਕਾ ਮਿਸ਼ਨ' ਦੇ ਮਿਸ਼ਨ ਡਾਇਰੈਕਟਰ ਦੇ ਰੂਪ 'ਚ ਕਈ ਭੂਮਿਕਾਵਾਂ 'ਚ ਕੰਮ ਕੀਤਾ ਹੈ।
ਡਾ. ਅਸਗਰ ਨੇ ਸਿੱਖਿਆ, ਸਿਹਤ ਸੰਭਾਲ, ਖੇਤੀਬਾੜੀ, ਬਾਗਬਾਨੀ ਸਮੇਤ ਵੱਖ-ਵੱਖ ਵਿਭਾਗਾਂ 'ਚ ਬਦਲਾਅ ਲਾਗੂ ਕੀਤੇ ਹਨ। ਉਨ੍ਹਾਂ ਹਾਲ ਹੀ 'ਚ 36 ਸਮਾਰਟ ਐਲੀਮੈਂਟਰੀ ਸਕੂਲਾਂ, 18 ਪ੍ਰਾਇਮਰੀ ਅਤੇ 18 ਮਿਡਲ ਸਕੂਲਾਂ ਦਾ ਜ਼ਿਲ੍ਹਾ ਪ੍ਰੋਗਰਾਮ ਅਧੀਨ ਈ-ਉਦਘਾਟਨ ਕੀਤਾ। ਇਸ ਤੋਂ ਇਲਾਵਾ 18 ਹੋਰ ਸਕੂਲਾਂ ਨੂੰ ਮਾਡਲ ਅਕਾਦਮਿਕ ਲੈਬਾਂ (ਗਣਿਤ ਵਿਗਿਆਨ ਅਤੇ ਭਾਸ਼ਾ ਲੈਬਾਂ) ਨਾਲ ਅਪਗ੍ਰੇਡ ਕੀਤਾ ਗਿਆ ਅਤੇ ਉਨ੍ਹਾਂ ਦਾ ਉਦਘਾਟਨ ਵੀ ਕੀਤਾ ਗਿਆ।
ਇਹ ਵੀ ਪੜ੍ਹੋ- ਮੈਡਮ! ਇਹ CM ਸਾਬ੍ਹ ਦੀ ਸੀਟ ਹੈ, ਮਹਿਲਾ ਯਾਤਰੀ ਬੋਲੀ- ਜਹਾਜ਼ 'ਚ ਬਹੁਤ ਥਾਂ ਕਿਤੇ ਵੀ ਬਿਠਾ ਦਿਓ

ਡਾ. ਓਵੈਸ ਅਹਿਮਦ, ਡੀਸੀ ਬਾਂਦੀਪੋਰਾ
ਓਵੈਸ ਅਹਿਮਦ ਰਾਣਾ ਜੰਮੂ ਅਤੇ ਕਸ਼ਮੀਰ ਕੈਡਰ 2014 ਬੈਚ ਦੇ IAS ਅਧਿਕਾਰੀ ਹਨ। ਉਹ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉੱਤਰੀ ਕਸ਼ਮੀਰ ਖੇਤਰ 'ਚ ਡਿਪਟੀ ਕਮਿਸ਼ਨਰ ਬਾਂਦੀਪੋਰਾ ਵਜੋਂ ਸੇਵਾ ਨਿਭਾਅ ਰਹੇ ਹਨ। ਓਵੈਸ ਨੇ ਡਿਪਟੀ ਕਮਿਸ਼ਨਰ ਸ਼ੋਪੀਆਂ ਅਤੇ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਅਧੀਨ ਕੰਮ ਕਰਨ ਵਾਲੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਜੰਮੂ ਅਤੇ ਕਸ਼ਮੀਰ ਊਰਜਾ ਵਿਕਾਸ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਵੀ ਕੰਮ ਕੀਤਾ ਹੈ। ਉਨ੍ਹਾਂ ਜੇ.ਕੇ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਵੀ ਕੰਮ ਕੀਤਾ।
ਆਪਣੇ ਕਾਰਜਕਾਲ ਦੌਰਾਨ ਜ਼ਿਲ੍ਹਾ ਹਸਪਤਾਲ ਬਾਂਦੀਪੋਰਾ ਨੇ ਨਵੰਬਰ, 2022 ਦੇ ਮਹੀਨੇ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ 'ਤੇ ਜਨਤਕ ਸਿਹਤ ਸਹੂਲਤਾਂ ਲਈ ਜ਼ਿਲ੍ਹਾ ਹਸਪਤਾਲਾਂ ਦੀ ਸ਼੍ਰੇਣੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਬਾਂਦੀਪੋਰਾ-ਗੁਰੇਜ ਸੜਕ ਨੂੰ ਖਰਾਬ ਮੌਸਮ ਦੇ ਬਾਵਜੂਦ ਪਹਿਲੀ ਵਾਰ ਚਾਲੂ ਕੀਤਾ ਗਿਆ। ਗੁਰੇਜ ਦੀ ਯਾਤਰਾ ਲਈ ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਹੈਲੀਕਾਪਟਰ ਸੇਵਾਵਾਂ ਆਸਾਨੀ ਨਾਲ ਉਪਲੱਬਧ ਕਰਵਾਈਆਂ।
ਇਹ ਵੀ ਪੜ੍ਹੋ- ਐਸ਼ੋ-ਆਰਾਮ ਦੀ ਜ਼ਿੰਦਗੀ ਛੱਡ ਕੇ ਹੀਰਾ ਕਾਰੋਬਾਰੀ ਦੀ ਧੀ ਬਣੀ ਸੰਨਿਆਸੀ, ਅੱਜ ਤੱਕ ਨਹੀਂ ਵੇਖਿਆ ਟੀਵੀ

ਡੋਇਫੋਡੇ ਸਾਗਰ ਦੱਤਾਤਰੇ, ਡਿਪਟੀ ਕਮਿਸ਼ਨਰ ਕੁਪਵਾੜਾ
ਸਾਗਰ ਇਕ ਹੋਰ ਬਹੁਮੁਖੀ ਅਫ਼ਸਰ ਹੈ। ਉਹ ਡੀਸੀ ਡੋਡਾ ਅਤੇ SDM ਉੜੀ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਨੀਤੀ ਆਯੋਗ ਨੇ ਵਿੱਤੀ ਸਮਾਵੇਸ਼ ਅਤੇ ਹੁਨਰ ਵਿਕਾਸ ਵਿਸ਼ੇ ਤਹਿਤ ਪਹਿਲਾ ਦਰਜਾ ਪ੍ਰਾਪਤ ਕਰਨ ਲਈ ਜ਼ਿਲ੍ਹਾ ਕੁਪਵਾੜਾ ਨੂੰ 3 ਕਰੋੜ ਰੁਪਏ ਦਾ ਅਨਟਿਡ ਗ੍ਰਾਂਟ ਪ੍ਰਦਾਨ ਕੀਤਾ ਹੈ। ਉਹ ਜੰਮੂ-ਕਸ਼ਮੀਰ ਦੇ ਪਹਿਲੇ ਅਜਿਹੇ ਡੀਸੀ ਹਨ, ਜਿਨ੍ਹਾਂ ਨੇ ਕੁਪਵਾੜਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਡਾ. ਦੱਤਾਤਰੇ ਨੇ ਜੰਮੂ ਖੇਤਰ ਵਿਚ ਪਹਿਲਾਂ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਜਿੱਥੇ ਉਨ੍ਹਾਂ ਡੋਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਅਮਿੱਟ ਛਾਪ ਛੱਡੀ ਹੈ।
ਲਖੀਮਪੁਰ ਖੀਰੀ ਹਿੰਸਾ : UP ਸਰਕਾਰ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਦਾ ਕੀਤਾ ਵਿਰੋਧ
NEXT STORY