ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਜ਼ਿਲ੍ਹੇ ਲਾਹੌਲ-ਸਪੀਤੀ ’ਚ ਕਾਜ਼ਾ ਸਬ ਡਿਵੀਜ਼ਨ ਦੇ ਮੰਨੇ ਪਿੰਡ ਕੋਲ ਦੇਰ ਰਾਤ ਇਕ ਬੋਲੈਰੋ ਕੈਂਪਰ ਦੇ ਖੱਡ ’ਚ ਡਿੱਗਣ ਨਾਲ ਇਕ ਜਨਾਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਰਾਤ ਲਾਹੌਲ-ਸਪੀਤੀ ਦੇ ਕਾਜ਼ਾ ਸਬ ਡਿਵੀਜ਼ਨ ’ਚ ਮਾਨੇ ਪੁਲ ਕੋਲ ਇਕ ਬੋਲੈਰੋ ਕੈਂਪਰ ਬੇਕਾਬੂ ਹੋ ਕੇ ਖੱਡ ’ਚ ਜਾ ਡਿੱਗੀ। ਕੈਂਪਰ ’ਚ ਕੁੱਲ 6 ਲੋਕ ਸਵਾਰ ਸਨ। ਇਸ ਸੜਕ ਹਾਦਸੇ ’ਚ ਜਨਾਨੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋਏ।
ਪੁਲਸ ਨੇ ਹਾਦਸੇ ’ਚ ਮ੍ਰਿਤਕਾਂ ਦੀ ਪਛਾਣ ਸਰਪੂ ਮਲਹਾ (40), ਟੇਕ ਬਹਾਦਰ (23), ਨੇਪਾਲ ਅਤੇ ਵਰਦੀ ਮਲਾਹ (45) ਪਤਨੀ ਗੰਗੂ ਮਲਾਹ ਦੇ ਤੌਰ ’ਤੇ ਹੋਈ ਹੈ। ਪੁਲਸ ਸੁਪਰਡੈਂਟ ਲਾਹੌਲ ਸਪੀਤੀ ਮਾਨਵ ਵਰਮਾ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਕਾਜ਼ਾ ਹਸਪਤਾਲ ’ਚ ਦਾਖ਼ਲ ਕਰਵਾਇਆ ਹੈ। ਲਾਸ਼ਾਂ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਪੁਲਸ ਨੇ ਘਟਨਾ ਦੇ ਸੰਬੰਧ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਸ਼ਮੀਰ ’ਚ ਅੱਤਵਾਦੀਆਂ ਦੇ ਹੱਥੋ ਮਾਰੇ ਗਏ ਸਹਾਰਨਪੁਰ ਦੇ ਸਗੀਰ ਸਪੁਰਦ-ਏ-ਖਾਕ
NEXT STORY