ਕੋਟਾ (ਭਾਸ਼ਾ) : ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਵਿਚ ਲਾਲਸੋਤ-ਕੋਟਾ ਮੈਗਾ ਹਾਈਵੇਅ 'ਤੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਨਿੱਜੀ ਬੱਸ ਇਕ ਖੰਭੇ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 2 ਵਜੇ ਤੇਜ਼ ਰਫਤਾਰ ਬੱਸ 43 ਯਾਤਰੀਆਂ ਨੂੰ ਲੈ ਕੇ ਸਵਾਈ ਮਾਧੋਪੁਰ ਜ਼ਿਲੇ ਦੇ ਚੌਥ ਕਾ ਬਰਵਾੜਾ ਸਥਿਤ ਮਾਤਾ ਜੀ ਮੰਦਰ ਤੋਂ ਵਾਪਸ ਆ ਰਹੀ ਸੀ, ਜਦੋਂ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਅਰਵਿੰਦ ਸਿੰਘ (62), ਸਵਰਗੀ ਕੁਮਾਰ ਵੈਸ਼ਨਵ (28) ਅਤੇ ਬੱਸ ਕੰਡਕਟਰ ਮੰਗੀਲਾਲ ਰਾਠੌਰ (60) ਦੀ ਮੌਤ ਹੋ ਗਈ। ਇਕ ਸ਼ਰਧਾਲੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਸ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ ਤਾਂ ਡਰਾਈਵਰ ਨੇ ਸੜਕ 'ਤੇ ਪਏ ਟੋਏ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਪਲਟ ਗਈ।
ਪੁਲਸ ਦੇ ਡਿਪਟੀ ਸੁਪਰਡੈਂਟ (ਡੀਐੱਸਪੀ) ਆਸ਼ੀਸ਼ ਭਾਰਗਵ ਨੇ ਦੱਸਿਆ ਕਿ ਅਰਵਿੰਦ ਸਿੰਘ ਅਤੇ ਅਨੰਤ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕੰਡਕਟਰ ਦੀ ਕੋਟਾ ਦੇ ਇੱਕ ਹਸਪਤਾਲ 'ਚ ਮੌਤ ਹੋ ਗਈ। ਡੀਐੱਸਪੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਕੋਟਾ ਦੇ ਐੱਮਬੀਐੱਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੋ ਔਰਤਾਂ ਸਮੇਤ ਤਿੰਨ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਭਾਰਗਵ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
'ਮੈਂ ਤਾਂ ਮਸਾਂ ਹੀ ਬਚਿਆ'! ਪਲਾਸਟਿਕ ਦੇ ਜਾਰ 'ਚ ਫਸਿਆ ਕੁੱਤੇ ਦਾ ਸਿਰ, ਇਕ ਹਫ਼ਤੇ ਮਗਰੋਂ ਕੱਢਿਆ
NEXT STORY