ਉਦੈਪੁਰ (ਯੂਐੱਨਆਈ) : ਰਾਜਸਥਾਨ ਦੇ ਉਦੈਪੁਰ-ਸਿਰੋਹੀ ਰਾਸ਼ਟਰੀ ਰਾਜਮਾਰਗ 27 'ਤੇ ਗੋਗੁੰਡਾ ਥਾਣਾ ਖੇਤਰ 'ਚ ਐਤਵਾਰ ਨੂੰ ਇਕ ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਦੋ ਭਰਾਵਾਂ ਅਤੇ ਇਕ ਮਾਸੂਮ ਬੱਚੀ ਦੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਬਡਗਾਓਂ ਤਹਿਸੀਲ ਦੇ ਲੌਸਿੰਗ ਦੇ ਰਹਿਣ ਵਾਲੇ ਆਸ਼ੂ ਗਮੇਟੀ, ਉਸ ਦਾ ਭਰਾ ਸਵਾ ਗਮੇਟੀ ਤੇ ਉਸ ਦੀ ਮਾਸੂਮ ਬੇਟੀ ਬੇਂਕੀ ਉਦੈਪੁਰ 'ਚ ਆਪਣਾ ਕੰਮ ਖਤਮ ਕਰਕੇ ਵਾਪਸ ਪਿੰਡ ਆ ਰਹੇ ਸਨ, ਜਦੋਂ ਉਹ ਪਿੰਡ ਘਸੀਅਰ 'ਚ ਚਾਹ ਪੀਣ ਲਈ ਸੜਕ 'ਤੇ ਰੁਕੇ। ਇਸ ਦੌਰਾਨ ਇਕ ਬੇਕਾਬੂ ਅਣਪਛਾਤੀ ਕਾਰ ਨੇ ਤਿੰਨਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕਾਰ ਚਾਲਕ ਕਾਰ ਭਜਾ ਕੇ ਲੈ ਗਿਆ। ਜਿਸ ਦੀ ਪੁਲਸ ਭਾਲ ਕਰ ਰਹੀ ਹੈ। ਹਾਦਸੇ ਤੋਂ ਬਾਅਦ ਹਾਈਵੇਅ ਪੈਟਰੋਲਿੰਗ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮਹਾਰਾਣਾ ਭੂਪਾਲ ਪਬਲਿਕ ਹਸਪਤਾਲ ਉਦੈਪੁਰ ਦੇ ਮੁਰਦਾਘਰ 'ਚ ਰਖਵਾਇਆ। ਸੋਮਵਾਰ ਨੂੰ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਵਕਫ਼ ਸੋਧ ਬਿੱਲ 'ਤੇ ਭੜਕੇ ਮੌਲਾਨਾ ਅਰਸ਼ਦ ਮਦਨੀ, ਕਿਹਾ- ਇਹ ਮਨਜ਼ੂਰ ਨਹੀਂ
NEXT STORY