ਬਲਰਾਮਪੁਰ (ਵਾਰਤਾ)- ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ 'ਚ ਖੇਡ-ਖੇਡ 'ਚ ਸ਼ਰਾਬ ਪੀਣ ਨਾਲ ਤਿੰਨ ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ। ਮਾਮਲੇ 'ਚ ਪੁਲਸ ਸ਼ਿਕਾਇਤ ਦਰਜ ਕਰ ਕੇ ਜਾਂਚ 'ਚ ਜੁਟ ਗਈ ਹੈ। ਬਲਰਾਮਪੁਰ ਦੇ ਤ੍ਰਿਕੁੰਡਾ ਥਾਣਾ ਦੇ ਡਿੰਡੋ ਪੁਲਸ ਚੌਕੀ ਅਧੀਨ ਪਿੰਡ ਬੈਕੁੰਠਪੁਰ ਦੀ 3 ਸਾਲਾ ਸਰਿਤਾ ਸੋਮਵਾਰ ਦੀ ਸਵੇਰ ਘਰ 'ਚ ਖੇਡ ਰਹੀ ਸੀ। ਉਸ ਦੀ ਮਾਂ ਸਾਵਿਤਰੀ ਕੋਲ ਹੀ ਕੰਮ ਕਰ ਰਹੀ ਸੀ। ਇਸ ਦੌਰਾਨ ਕੁੜੀ ਖੇਡਦੇ ਹੋਏ ਆਪਣੀ ਦਾਦੀ ਦੇ ਕਮਰੇ 'ਚ ਪਹੁੰਚ ਗਈ, ਜਿੱਥੇ ਸ਼ਰਾਬ ਦੀ ਬੋਤਲ ਅਤੇ ਗਿਲਾਸ ਰੱਖਿਆ ਹੋਇਆ ਸੀ। ਬੱਚੀ ਨੇ ਬੋਤਲ 'ਚ ਰੱਖੀ ਸ਼ਰਾਬ ਨੂੰ ਪਾਣੀ ਸਮਝ ਕੇ ਪੀ ਲਿਆ। ਅਣਜਾਣੇ 'ਚ ਸ਼ਰਾਬ ਪੀਣ ਤੋਂ ਬਾਅਦ ਬੱਚੀ ਨੂੰ ਨਸ਼ਾ ਚੜ੍ਹਨ ਲੱਗਾ ਤਾਂ ਉਹ ਆਪਣੀ ਮਾਂ ਕੋਲ ਪਹੁੰਚੀ ਅਤੇ ਨਵਾਉਣ ਲਈ ਕਿਹਾ। ਉੱਥੇ ਹੀ ਥੋੜ੍ਹੀ ਦੇਰ ਬਾਅਦ ਉਹ ਬੇਹੋਸ਼ ਹੋ ਗਈ।
ਉਸ ਦੇ ਮੂੰਹ 'ਚੋਂ ਸ਼ਰਾਬ ਦੀ ਬੱਦਬੂ ਆ ਰਹੀ ਸੀ। ਬੱਚੀ ਦੇ ਪਿਤਾ ਰਾਮਸੇਵਕ ਨੇ ਆਪਣੀ ਮਾਂ ਦੇ ਕਮਰੇ 'ਚ ਜਾ ਕੇ ਦੇਖਿਆ ਤਾਂ ਉੱਥੇ ਸ਼ਰਾਬ ਦੀ ਬੋਤਲ ਅਤੇ ਗਿਲਾਸ ਪਿਆ ਹੋਇਆ ਸੀ। ਗਿਲਾਸ 'ਚ ਸ਼ਰਾਬ ਵੀ ਪਈ ਸੀ। ਬੱਚੀ ਦੀ ਹਾਲਤ ਖ਼ਰਾਬ ਹੋਣ 'ਤੇ ਪਰਿਵਾਰ ਵਾਲੇ ਉਸ ਨੂੰ ਲੈ ਕੇ ਸਿਹਤ ਕੇਂਦਰ ਪਹੁੰਚੇ। ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਦੀ ਹਾਲਤ ਵਿਗੜਦੀ ਦੇਖ ਉਸ ਨੂੰ ਅੰਬਿਕਾਪੁਰ ਰੈਫਰ ਕਰ ਦਿੱਤਾ। ਬੱਚੀ ਨੂੰ ਸੋਮਵਾਰ ਸ਼ਾਮ ਅੰਬਿਕਾਪੁਰ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਵੀ ਸਰਿਤਾ ਦੀ ਹਾਲਤ 'ਚ ਸੁਧਾਰ ਨਹੀਂ ਹੋਇਆ ਅਤੇ ਮੰਗਲਵਾਰ ਦੁਪਹਿਰ ਉਸ ਦੀ ਮੌਤ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਚਿੰਗ ਸੈਂਟਰ 'ਚ ਵਿਦਿਆਰਥੀਆਂ ਦੀ ਮੌਤ : ਦਿੱਲੀ ਹਾਈ ਕੋਰਟ ਨੇ ਅਧਿਕਾਰੀਆਂ ਨੂੰ ਲਗਾਈ ਫਟਕਾਰ
NEXT STORY