ਜਲੰਧਰ (ਅਨਿਲ ਪਾਹਵਾ)– ਭਾਜਪਾ ਵੱਲੋਂ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਬੁੱਧਵਾਰ ਨੂੰ ਇਕ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਭਾਜਪਾ ਨੇਤਾਵਾਂ ਦੇ ਨਾਲ-ਨਾਲ ਕੁਝ ਅਜਿਹੇ ਚਿਹਰੇ ਵੀ ਹਨ, ਜਿਨ੍ਹਾਂ ਨੂੰ ਵੇਖ ਕੇ ਹੈਰਾਨੀ ਹੋਈ। ਸਭ ਤੋਂ ਵੱਧ ਹੈਰਾਨੀ ਉਨ੍ਹਾਂ ਚਿਹਰਿਆਂ ਨੂੰ ਵੇਖ ਕੇ ਹੋਈ ਜੋ ਹੋਰ ਪਾਰਟੀਆਂ ’ਚੋਂ ਭਾਜਪਾ ਵਿਚ ਆਏ ਸਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ। ਇਸ ਤੋਂ ਇਲਾਵਾ ਸੀ.ਐੱਮ. ਨਾਇਬ ਸੈਣੀ ਦੀ ਟਿਕਟ ਬਦਲ ਜਾਣੀ ਅਤੇ ਕੁਝ ਵਿਧਾਇਕਾਂ ਦੀ ਟਿਕਟ ਕੱਟਣੀ, ਇਹ ਵੀ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਸਨ।
ਪਹਿਲਾਂ ਵੀ ਐਕਸਪੈਰੀਮੈਂਟ ਕਰਨ ’ਚ ਮੁਹਾਰਤ ਹਾਸਲ ਕਰ ਚੁੱਕੀ ਹੈ ਭਾਜਪਾ
ਭਾਜਪਾ ਨੇ ਆਪਣੀ ਪਹਿਲੀ 67 ਉਮੀਦਵਾਰਾਂ ਦੀ ਸੂਚੀ ਵਿਚ ਜਿਸ ਤਰ੍ਹਾਂ ਦਲ-ਬਦਲੂਆਂ ਪ੍ਰਤੀ ਮੋਹ ਜਤਾਇਆ ਹੈ, ਉਸ ਕਾਰਨ ਪਾਰਟੀ ਦੀਆਂ ਯੋਜਨਾਵਾਂ ’ਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਭਾਜਪਾ ਨੇ ਜੇ.ਜੇ.ਪੀ., ਕਾਂਗਰਸ, ਇਨੈਲੋ, ਐੱਚ.ਜੇ.ਪੀ. ’ਚੋਂ ਭਾਜਪਾ ਵਿਚ ਸ਼ਾਮਲ ਹੋਏ ਲੱਗਭਗ 10 ਵਿਅਕਤੀਆਂ ਨੂੰ ਆਪਣਾ ਉਮੀਦਵਾਰ ਬਣਾ ਕੇ ਮੈਦਾਨ ਵਿਚ ਉਤਾਰਿਆ ਹੈ। ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਸਿਰ ਅੱਖਾਂ ’ਤੇ ਬਿਠਾਉਣਾ ਉਂਝ ਪਾਰਟੀ ਲਈ ਨਵੀਂ ਗੱਲ ਨਹੀਂ। ਪਾਰਟੀ ਅਜਿਹੇ ਐਕਸਪੈਰੀਮੈਂਟ ਦੂਜੇ ਸੂਬਿਆਂ ਵਿਚ ਪਹਿਲਾਂ ਤੋਂ ਹੀ ਕਰ ਚੁੱਕੀ ਹੈ, ਖਾਸ ਤੌਰ ’ਤੇ ਪੰਜਾਬ ਤੇ ਹਿਮਾਚਲ ਇਸ ਦੀਆਂ ਵੱਡੀਆਂ ਉਦਾਹਰਣਾਂ ਹਨ।
ਹਿਮਾਚਲ ਪ੍ਰਦੇਸ਼ ’ਚ ਕੀਤੇ ਐਕਸਪੈਰੀਮੈਂਟ ਤੋਂ ਵੀ ਨਹੀਂ ਲਿਆ ਸਬਕ
ਭਾਜਪਾ ਨੇ ਹਰਿਆਣਾ ’ਚ ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ’ਚੋਂ ਆਏ ਲੋਕਾਂ ਨੂੰ ਟਿਕਟਾਂ ਵੰਡੀਆਂ ਹਨ, ਉਸ ਤੋਂ ਇਹੀ ਲੱਗਦਾ ਹੈ ਕਿ ਪਾਰਟੀ ਨੇ ਇਸ ਮਾਮਲੇ ’ਚ ਹਿਮਾਚਲ ਪ੍ਰਦੇਸ਼ ਵਿਚ ਕੀਤੇ ਗਏ ਐਕਸਪੈਰੀਮੈਂਟ ਤੋਂ ਸਬਕ ਨਹੀਂ ਲਿਆ। ਹਿਮਾਚਲ ਪ੍ਰਦੇਸ਼ ਵਿਚ ਇਕ ਸਿਆਸੀ ਘਟਨਾਚੱਕਰ ਦੌਰਾਨ ਰਾਜ ਸਭਾ ਚੋਣਾਂ ਵਿਚ ਕਾਂਗਰਸ ਦੇ 6 ਅਤੇ 3 ਆਜ਼ਾਦ ਵਿਧਾਇਕਾਂ ਨੇ ਕ੍ਰਾਸ ਵੋਟਿੰਗ ਕੀਤੀ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਕਾਂਗਰਸ ਨੂੰ ਮਿਲਿਆ ਵੱਡਾ ਹੁਲਾਰਾ, ਸਾਬਕਾ ਮੰਤਰੀ ਨੇ ਪੁੱਤਰ ਸਮੇਤ ਕੀਤੀ 'ਘਰ ਵਾਪਸੀ'
2024 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿਚ ਇਨ੍ਹਾਂ 9 ਸੀਟਾਂ ’ਤੇ ਵਿਧਾਨ ਸਭਾ ਚੋਣਾਂ ਹੋਈਆਂ, ਜਿਨ੍ਹਾਂ ਵਿਚ ਭਾਜਪਾ ਦਾ ਇਹ ਐਕਸਪੈਰੀਮੈਂਟ ਫੇਲ੍ਹ ਸਾਬਤ ਹੋਇਆ। ਅਸਲ ’ਚ ਕਾਂਗਰਸ ਦੇ ਉਕਤ 6 ਵਿਧਾਇਕਾਂ ਨੂੰ ਭਾਜਪਾ ਨੇ ਆਪਣੇ ਖੇਮੇ ਵਿਚ ਸ਼ਾਮਲ ਕਰ ਲਿਆ ਸੀ, ਜਿਨ੍ਹਾਂ ਵਿਚ ਆਈ.ਡੀ. ਲਖਨਪਾਲ, ਸੁਧੀਰ ਸ਼ਰਮਾ, ਚੈਤੰਨਿਆ ਸ਼ਰਮਾ, ਦਵਿੰਦਰ ਭੁੱਟੋ, ਰਵੀ ਠਾਕੁਰ ਤੇ ਰਜਿੰਦਰ ਰਾਣਾ ਦੇ ਨਾਂ ਸ਼ਾਮਲ ਸਨ। 2024 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੋ ਨਤੀਜਾ ਆਇਆ, ਉਸ ਵਿਚ ਪਾਰਟੀ ਬਦਲ ਕੇ ਭਾਜਪਾ ਵਿਚ ਜਾਣ ਵਾਲੇ 6 ਕਾਂਗਰਸੀ ਨੇਤਾਵਾਂ ਵਿਚੋਂ 4 ਹਾਰ ਗਏ, ਜਦੋਂਕਿ 2 ਹੀ ਸਫਲ ਹੋ ਸਕੇ, ਜੋ ਕਾਂਗਰਸ ’ਚੋਂ ਭਾਜਪਾ ਵਿਚ ਸ਼ਾਮਲ ਹੋਏ ਸਨ।
ਨਵਾਂ ਨੌਂ ਦਿਨ ਤੇ ਪੁਰਾਣਾ ਸੌ ਦਿਨ
ਹਰਿਆਣਾ ’ਚ ਵੀ ਪਾਰਟੀ ਨੇ ਹੁਣ 90 ਵਿਚੋਂ 67 ਸੀਟਾਂ ’ਤੇ ਜਿਹੜੇ ਉਮੀਦਵਾਰ ਐਲਾਨੇ ਹਨ, ਉਨ੍ਹਾਂ ਵਿਚ 10 ਦਲ-ਬਦਲੂ ਹਨ ਅਤੇ ਪਾਰਟੀ ਜੇ ਆਪਣੇ ਲੋਕਾਂ ਨੂੰ ਛੱਡ ਕੇ ਇਨ੍ਹਾਂ ਲੋਕਾਂ ਨੂੰ ਟਿਕਟ ਦੇ ਰਹੀ ਹੈ ਤਾਂ ਸ਼ਾਇਦ ਕੁਝ ਸੋਚਿਆ ਹੀ ਹੋਵੇਗਾ ਪਰ ਪਾਰਟੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਜ਼ੁਰਗ ਇਕ ਗੱਲ ਕਹਿ ਗਏ ਹਨ ਕਿ ਨਵਾਂ ਨੌਂ ਦਿਨ ਤੇ ਪੁਰਾਣਾ ਸੌ ਦਿਨ। ਹੁਣ ਇਹ ਨਵੇਂ ਲੋਕ ਕਿੰਨੇ ਸਫਲ ਹੁੰਦੇ ਹਨ ਅਤੇ ਕਿੰਨੀ ਦੇਰ ਭਾਜਪਾ ਵਿਚ ਟਿਕਦੇ ਹਨ, ਇਹ ਵੇਖਣ ਵਾਲਾ ਹੋਵੇਗਾ।
ਇਹ ਵੀ ਪੜ੍ਹੋ- ਨੌਜਵਾਨ ਨੇ ਕੁੜੀ ਨਾਲ ਕੀਤੀ ਦਰਿੰਦਗੀ ; ਸ਼ਰਾਬ ਪਿਲਾ ਕੇ ਸੜਕ ਕਿਨਾਰੇ ਹੀ ਕੀਤਾ ਜਬਰ-ਜਨਾਹ
ਪੰਜਾਬ ’ਚ ਵੀ ਬਾਹਰਲੇ ਲੋਕਾਂ ਨੂੰ ਮਿਲੀ ਵੈਲਿਊ ਪਰ...
ਪੰਜਾਬ ’ਚ ਵੀ ਭਾਜਪਾ ਨੇ ਕਾਂਗਰਸ ਤੇ ਹੋਰ ਪਾਰਟੀਆਂ ’ਚੋਂ ਆਏ ਲੋਕਾਂ ਨੂੰ ਖੂਬ ਵੈਲਿਊ ਦਿੱਤੀ ਹੈ ਪਰ ਇਸ ਕੋਸ਼ਿਸ਼ ’ਚ ਪਾਰਟੀ ਦੇ ਆਪਣੇ ਟਕਸਾਲੀ ਨੇਤਾ ਖੁਦ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ। ਵਰ੍ਹਿਆਂ ਤਕ ਪਾਰਟੀ ਲਈ ਕੰਮ ਕਰਨ ਵਾਲੇ ਲੋਕ ਅੱਖੋਂ-ਪਰੋਖੇ ਕੀਤੇ ਗਏ ਹਨ, ਜਦਕਿ ਕੁਝ ਮਹੀਨੇ ਪਹਿਲਾਂ ਭਾਜਪਾ ਵਿਚ ਆਏ ਕੁਝ ਲੋਕਾਂ ਨੂੰ ਅਹਿਮ ਅਹੁਦੇ ਦੇਣ ਦੀ ਤਿਆਰੀ ਚੱਲ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਹੁਣ ਪੰਜਾਬ ਵਿਚ ਭਾਜਪਾ ਤੋਂ ਮੋਹ ਭੰਗ ਹੋਣ ਤੋਂ ਬਾਅਦ ਕੁਝ ਲੋਕਾਂ ਦੀ ਘਰ ਵਾਪਸੀ ਵੀ ਸ਼ੁਰੂ ਹੋ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਬਾਲਗ ਲੜਕੀ ਨੇ ਨੌਜਵਾਨ ਨਾਲ ਹੋਟਲ 'ਚ ਬਿਤਾਈ ਰਾਤ, ਫਿਰ ਘਰ ਆ ਕੇ ਕੀਤੀ ਖੁਦਕੁਸ਼ੀ
NEXT STORY