ਚੰਦਰਪੁਰ- ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਚਿਚਪੱਲੀ ਜੰਗਲ ਖੇਤਰ ਵਿਚ ਪਿਛਲੇ 3 ਸਾਲਾਂ ਵਿਚ 11 ਲੋਕਾਂ ਦੀ ਜਾਨ ਲੈਣ ਵਾਲੀ ਸ਼ੇਰਨੀ ਨੂੰ ਪਿੰਜਰੇ 'ਚ ਸਫ਼ਲਤਾਪੂਰਵਰ ਕੈਦ ਕਰ ਲਿਆ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਮੂਲ ਤਹਿਸੀਲ ਦੇ 'ਬਫਰ' ਅਤੇ ਸੁਰੱਖਿਅਤ ਖੇਤਰ 'ਚ ਘੁੰਮ ਰਹੀ ਟਾਈਗਰਸ ਟੀ-83 ਨੂੰ ਸ਼ਨੀਵਾਰ ਸਵੇਰੇ ਜਨਾਲਾ ਖੇਤਰ ਦੇ ਕੰਪਾਰਟਮੈਂਟ ਨੰਬਰ 717 'ਚ ਬੇਹੋਸ਼ ਕੀਤਾ ਗਿਆ।
ਇਸ ਮੁਹਿੰਮ 'ਚ ਪਸ਼ੂਆਂ ਦੇ ਡਾਕਟਰ ਅਤੇ ਹੋਰ ਲੋਕ ਸ਼ਾਮਲ ਹੋਏ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਹਾਲ ਹੀ 'ਚ ਪਿੰਜਰੇ ਲਗਾਏ ਜਾਣ ਦੇ ਬਾਵਜੂਦ ਸ਼ੇਰਨੀ ਨੂੰ ਫੜਨ ਵਿਚ ਕੋਈ ਸਫਲਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸ਼ੇਰਨੀ ਨੂੰ ਪਿੰਜਰੇ ਵਿਚ ਬੰਦ ਕੀਤਾ ਜਾਣਾ ਇਕ ਵੱਡੀ ਰਾਹਤ ਹੈ। ਬਾਘ ਨੂੰ ਤਿੰਨ ਸਾਲ ਬਾਅਦ ਪਿੰਜਰੇ ਵਿਚ ਰੱਖਿਆ ਗਿਆ ਹੈ।
ਓਧਰ ਚੰਦਰਪੁਰ ਜ਼ਿਲ੍ਹੇ ਦੇ ਸੀਨੀਅਰ ਜੰਗਲਾਤ ਅਧਿਕਾਰੀ ਨੇ ਕਿਹਾ ਕਿ ਇਹ ਵੱਡੀ ਰਾਹਤ ਦੀ ਗੱਲ ਹੈ ਕਿ ਤਿੰਨ ਸਾਲ ਦੇ ਲੰਬੇ ਇੰਤਜ਼ਾਰ ਮਗਰੋਂ ਇਸ ਖ਼ਤਰਨਾਕ ਸ਼ੇਰਨੀ ਨੂੰ ਫੜਨ ਵਿਚ ਸਫ਼ਲਤਾ ਮਿਲੀ ਹੈ। ਸ਼ੇਰਨੀ ਨੂੰ ਫੜਨਾ ਜ਼ਰੂਰੀ ਸੀ, ਕਿਉਂਕਿ ਇਹ ਪਿਛਲੇ ਕੁਝ ਸਾਲਾਂ ਤੋਂ ਸਥਾਨਕ ਲੋਕਾਂ ਲਈ ਖ਼ਤਰਾ ਬਣ ਚੁੱਕੀ ਸੀ। ਸ਼ੇਰਨੀ ਨੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਸੀ। ਜੰਗਲਾਤ ਵਿਭਾਗ ਦੀਆਂ ਟੀਮਾਂ ਨੇ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਕੋਸ਼ਿਸ਼ਾਂ ਮਗਰੋਂ ਇਸ ਖ਼ਤਰਨਾਕ ਸ਼ੇਰਨੀ ਨੂੰ ਕਾਬੂ ਕੀਤਾ।
ਮੈਡੀਕਲ ਕਾਲਜ ਦੇ ਵਿਦਿਆਰਥੀ ਨੇ ਆਪਣੀ ਕਾਰ 'ਚ ਕੀਤੀ ਖ਼ੁਦਕੁਸ਼ੀ
NEXT STORY