ਨਵੀਂ ਦਿੱਲੀ- ਕਿਸਾਨਾਂ ਵਲੋਂ ਅੱਜ ਯਾਨੀ ਵੀਰਵਾਰ ਨੂੰ ਟਿੱਕਰੀ ਬਾਰਡਰ 'ਤੇ ਤਿਰੰਗਾ ਰੈਲੀ ਕੱਢੀ ਗਈ। ਇਸ ਦੌਰਾਨ ਖ਼ਾਲਸਾ ਏਡ ਵਲੋਂ ਇੱਥੇ ਆਪਣੀ ਸੇਵਾ ਨਿਭਾ ਰਹੇ ਹਨ। ਖ਼ਾਲਸਾ ਏਡ ਵਲੋਂ ਜੂਸ ਦੀ ਸੇਵਾ ਕੀਤੀ ਜਾ ਰਹੀ ਹੈ। ਕਿਸਾਨਾਂ ਵਲੋਂ ਸ਼ਾਂਤੀਪੂਰਵਕ ਢੰਗ ਨਾਲ ਤਿਰੰਗਾ ਰੈਲੀ ਕੱਢੀ ਗਈ। ਵੱਡੀ ਗਿਣਤੀ 'ਚ ਕਿਸਾਨ ਟਰੈਕਟਰਾਂ 'ਤੇ ਰੈਲੀ ਕੱਢ ਰਹੇ ਹਨ।
ਦੱਸਣਯੋਗ ਹੈ ਕਿ 26 ਜਨਵਰੀ ਨੂੰ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਗਈ ਸੀ। ਇਸ ਪਰੇਡ ਦੌਰਾਨ ਇਸ ਦੌਰਾਨ ਦਿੱਲੀ 'ਚ ਹਿੰਸਾ ਭੜਕ ਗਈ ਸੀ, ਜਿਸ 'ਚ ਜਨਤਕ ਜਾਇਦਾਦ ਨੂੰ ਕਾਫ਼ੀ ਨੁਕਸਾਨ ਹੋਇਆ। ਪਰੇਡ ਦੌਰਾਨ ਕਿਸਾਨਾਂ ਨੇ ਸਾਰੇ ਨਿਯਮ ਕਾਨੂੰਨਾਂ ਨੂੰ ਤੋੜਦੇ ਹੋਏ ਮਨਮਾਨੀ ਕੀਤੀ ਅਤੇ ਲਾਲ ਕਿਲ੍ਹੇ ਦੀ ਪ੍ਰਾਚੀਰ 'ਤੇ ਇਕ ਕੇਸਰੀ ਝੰਡਾ ਵੀ ਲਹਿਰਾਇਆ।
ਨੋਟ : ਟਿੱਕਰੀ ਬਾਰਡਰ 'ਤੇ ਕਿਸਾਨਾਂ ਵਲੋਂ ਕੱਢੀ ਗਈ ਤਿਰੰਗਾ ਰੈਲੀ ਬਾਰੇ ਕੀ ਹੈ ਤੁਹਾਡੀ ਰਾਏ
ਦਿੱਲੀ ਪੁਲਸ ਮੁਲਾਜ਼ਮਾਂ ਨੂੰ ਕਮਿਸ਼ਨਰ ਦੀ ਚਿੱਠੀ, ਕਿਹਾ- ਆਉਣ ਵਾਲੇ ਕੁਝ ਦਿਨ ਹੋਣਗੇ ਚੁਣੌਤੀਪੂਰਨ
NEXT STORY