ਗੈਜੇਟ ਡੈਸਕ– ਭਾਰਤ ’ਚ ਟਿਕਟੌਕ ’ਤੇ ਬੈਨ ਲਗਾਏ ਜਾਣ ਤੋਂ ਬਾਅਦ ByteDance ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਭਾਰਤੀ ਯੂਜ਼ਰਸ ਦਾ ਡਾਟਾ ਭਾਰਤ ’ਚ ਸਟੋਰ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ByteDance ਨੇ ਯੂਜ਼ਰਸ ਦਾ ਡਾਟਾ ਚੋਰੀ ਕਰਨ ਅਤੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ’ਤੇ ਖਤਰੇ ਵਰਗੇ ਸਾਰੇ ਦੋਸ਼ਾਂ ਦਾ ਵੀ ਖੰਡਨ ਕੀਤਾ ਹੈ।
ਦੱਸ ਦੇਈਏ ਕਿ ਚੀਨ ਨਾਲ ਸਰਹੱਦ ’ਤੇ ਚੱਲ ਰਹੇ ਤਣਾਅ ਦੇ ਚਲਦੇ ਕੇਂਦਰ ਸਰਕਾਰ ਨੇ ਬੀਤੀ 29 ਜੂਨ ਨੂੰ 59 ਚੀਨੀ ਐਪਸ ’ਤੇ ਬੈਨ ਲਗਾ ਦਿੱਤਾ ਸੀ ਜਿਸ ਵਿਚ ਟਿਕਟੌਕ ਤੋਂ ਇਲਾਵਾ Shein, UC Browser, BeautyPlus ਅਤੇ TikTok Lite, Helo Lite, SHAREit Lite, BIGO Lite, and VFY Lite ਵਰਗੇ ਐਪਸ ਸ਼ਾਮਲ ਸਨ। ਕੇਂਦਰ ਸਰਕਾਰ ਨੇ ਇਨ੍ਹਾਂ ਐਪਸ ਨੂੰ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਲਈ ਖਤਰਾ ਦੱਸਿਆ ਸੀ।

ਕੇਂਦਰੀ ਸੂਚਨਾ ਅਤੇ ਤਕਨੀਕੀ ਮੰਤਰਾਲੇ ਦੇ 70 ਸਵਾਲਾ ਦਾ ਵਿਸਤਾਰ ਨਾਲ ਜਵਾਬ ਦਿੰਦੇ ਹੋਏ ਟਿਕਟੌਕ ਨੇ ਕਿਹਾ ਕਿ ਉਹ ਸਥਾਨਕ ਡਾਟਾ ਕਾਨੂੰਨ ਅਤੇ ਪ੍ਰਾਈਵੇਸੀ ਨਿਯਮਾਂ ਦਾ ਪਾਲਨ ਕਰਨ ਲਈ ਵਚਨਬੱਧ ਹੈ। ਐਪਸ ’ਤੇ ਬੈਨ ਤੋਂ ਬਾਅਦ ਕੇਂਦਰ ਸਰਕਾਰ ਨੇ ਇਨ੍ਹਾਂ ਚੀਨੀ ਕੰਪਨੀਆਂ ਤੋਂ ਡਾਟਾ ਮੈਨੇਜਮੈਂਟ ਪ੍ਰੈਕਟਿਸ, ਸੁਰੱਖਿਆ ਫੀਚਰਜ਼, ਡਾਟਾ ਕਲੈਕਸ਼ਨ ਅਤੇ ਪ੍ਰੋਸੈਸਿੰਗ ਪਾਲਿਸੀ ਨੂੰ ਲੈ ਕੇ ਵੇਰਵਾ ਮੰਗਿਆ ਸੀ।
ਟਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ, ਟਿਕਟੌਕ ਕੇਂਦਰ ਸਰਕਾਰ ਦੁਆਰਾ ਮੰਗੇ ਗਏ ਸਵਾਲਾਂ ਦੇ ਜਵਾਬ ਸੌਂਪ ਚੁੱਕਾ ਹੈ। ਇਸ ਦੇ ਨਾਲ ਹੀ ਟਿਕਟਾਕ ਫਿਲਹਾਲ ਸੰਬੰਧਤ ਏਜੰਸੀਆਂ ਨਾਲ ਲਗਾਤਾਰ ਸੰਪਰਕ ’ਚ ਹੈ ਤਾਂ ਜੋ ਉਹ ਆਪਣੀਆਂ ਚਿੰਤਾਵਾਂ ਬਾਰੇ ਸਪੱਸ਼ਟੀਕਰਣ ਪ੍ਰਦਾਨ ਕਰ ਸਕੇ।

ਟਿਕਟੌਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਐਪ ਯੂਜ਼ਰਸ ਦੀ ਪ੍ਰਾਈਵੇਸੀ ਦੇ ਨਾਲ ਸਕਿਓਰਿਟੀ ਲਈ ਸਾਰੇ ਸਥਾਨਕ ਕਾਨੂੰਨਾਂ ਦਾ ਪਾਲਨ ਕਰਨ ਲਈ ਵਚਨਬੱਧ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਟਿਕਟੌਕ ਭਾਰਤ ’ਚ ਡਾਟਾ ਸੈਂਟਰ ਸਥਾਪਿਤ ਕਰਨ ਲਈ ਵੀ ਤਿਆਰ ਹੈ। ਦੱਸ ਦੇਈਏ ਕਿ ਟਿਕਟੌਕ ਫਿਲਹਾਲ ਭਾਰਤੀ ਯੂਜ਼ਰਸ ਦਾ ਡਾਟਾ ਸਿੰਗਾਪੁਰ ਅਤੇ ਅਮਰੀਕਾ ’ਚ ਥਰਡ ਪਾਰਟੀ ਸਰਵਰ ’ਚ ਸਟੋਰ ਕਰਦਾ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਟਿਕਟੌਕ ਭਾਰਤ ’ਚ ਗਲੋਬਲ ਇੰਜੀਨੀਅਰਿੰਗ ਸੈਂਸਰ ਬਣਾਉਣ ’ਤੇ ਵੀ ਵਿਚਾਰ ਕਰ ਰਿਹਾ ਹੈ।
ਕੋਵਿਡ-19 ਕਾਰਨ ਪਹਿਲੀ ਵਾਰ ਆਨਲਾਈਨ ਹੋਵੇਗਾ CES 2021 ਪ੍ਰੋਗਰਾਮ
NEXT STORY