ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਵੀਡੀਓ ਸ਼ੇਅਰਿੰਗ ਪਲੇਟਫਾਰਮ ‘ਟਿੱਕਟਾਕ’ ਨੂੰ ਅਮਰੀਕਾ ਵਿਚ 90 ਹੋਰ ਦਿਨਾਂ ਲਈ ਚਾਲੂ ਰੱਖਣ ਦੇ ਆਦੇਸ਼ ’ਤੇ ਦਸਤਖਤ ਕੀਤੇ ਤਾਂ ਜੋ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਇਸ ਸੋਸ਼ਲ ਮੀਡੀਆ ਕੰਪਨੀ ਨੂੰ ਅਮਰੀਕੀ ਮਾਲਕੀ ਹੇਠ ਲਿਆਉਣ ਲਈ ਇਕ ਸੌਦੇ ’ਤੇ ਦਸਤਖਤ ਕਰਨ ਲਈ ਸਮਾਂ ਮਿਲ ਸਕੇ। ਟਰੰਪ ਨੇ ਤੀਜੀ ਵਾਰ ‘ਟਿੱਕਟਾਕ’ ਲਈ ਸਮਾਂ ਸੀਮਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ- ਅੱਜ ਹੋਵੇਗੀ ਗਿੱਲ ਐਂਡ ਕੰਪਨੀ ਦੀ 'ਅਗਨੀ ਪ੍ਰੀਖਿਆ' ! ਭਾਰਤ ਜਾਂ ਇੰਗਲੈਂਡ..., ਜਾਣੋ ਕਿਸ ਟੀਮ ਦਾ ਪੱਲੜਾ ਹੈ ਭਾਰੀ
ਦਰਅਸਲ ਅਮਰੀਕੀ ਪ੍ਰਸ਼ਾਸਨ ਚੀਨੀ ਕੰਪਨੀ ਬਾਈਟਡਾਂਸ ਦੀ ਮਲਕੀਅਤ ਵਾਲੇ ‘ਟਿੱਕਟਾਕ’ ਸਬੰਧੀ ਇਕ ਸੌਦੇ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਬੈਨ ਨੂੰ ਮੁਲਤਵੀ ਕਰਨ ਦੇ ਇਨ੍ਹਾਂ ਕਾਰਜਕਾਰੀ ਹੁਕਮਾਂ ਦਾ ਕੋਈ ਸਪੱਸ਼ਟ ਕਾਨੂੰਨੀ ਆਧਾਰ ਨਹੀਂ ਹੈ ਪਰ ਹੁਣ ਤਕ ਇਨ੍ਹਾਂ ਨੂੰ ਕੋਈ ਕਾਨੂੰਨੀ ਚੁਣੌਤੀ ਨਹੀਂ ਦਿੱਤੀ ਗਈ ਹੈ। ਪਿਛਲੇ ਸਾਲ ‘ਟਿੱਕਟਾਕ’ ਦੇ ਮੰਚ ਨਾਲ ਜੁੜਨ ਤੋਂ ਬਾਅਦ ਟਰੰਪ ਦੇ ਫਾਲੋਅਰਜ਼ ਦੀ ਗਿਣਤੀ 15 ਮਿਲੀਅਨ ਤੋਂ ਵੱਧ ਹੋ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਦਲਿਆ ਗਿਆ ਪਾਰਟੀ ਦਾ ਸੂਬਾ ਪ੍ਰਧਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Canada 'ਚ ਭਾਰਤੀ ਵਿਦਿਆਰਥਣ ਦੀ ਅਚਾਨਕ ਮੌਤ, ਸਦਮੇ 'ਚ ਪਰਿਵਾਰ
NEXT STORY