ਪਟਨਾ- ਸਿੱਖਿਆ ਵਿਭਾਗ ਨੇ ਸਰਦੀਆਂ ਦੇ ਮੌਸਮ ਕਾਰਨ ਸਰਕਾਰੀ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਹੈ। ਹੁਣ ਸਰਕਾਰੀ ਸਕੂਲ ਸਵੇਰੇ 9.30 ਵਜੇਂ ਤੋਂ ਸ਼ਾਮ 4 ਵਜੇ ਤੱਕ ਲੱਗਣਗੇ। ਨਵੇਂ ਹੁਕਮ ਮੁਤਾਬਕ ਸਕੂਲਾਂ 'ਚ ਹੁਣ 8 ਪੀਰੀਅਡਜ਼ ਹੋਣਗੇ। ਪਹਿਲੀ ਘੰਟੀ ਸਵੇਰੇ 10 ਵਜੇ ਵਜੇਗੀ। ਦੁਪਹਿਰ 12 ਤੋਂ 12.40 ਵਜੇ ਤੱਕ ਲੰਚ ਬਰੇਕ ਹੋਵੇਗੀ। ਇਹ ਫ਼ੈਸਲਾ ਬਿਹਾਰ ਸਿੱਖਿਆ ਵਿਭਾਗ ਵਲੋਂ ਲਿਆ ਗਿਆ ਹੈ।
ਇਹ ਵੀ ਪੜ੍ਹੋ- ਘੋੜੀ ਚੜ੍ਹਨ ਲਈ ਲਾੜੇ ਨੂੰ ਲੈਣਾ ਪਿਆ ਪੁਲਸ ਦਾ ਸਹਾਰਾ, ਜਾਣੋ ਪੂਰਾ ਮਾਮਲਾ
ਜਾਰੀ ਕੀਤਾ ਗਿਆ ਨੋਟਿਸ
ਬਿਹਾਰ ਦੇ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ. ਸਿਧਾਰਥ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਸਮੇਂ 'ਚ ਬਦਲਾਅ ਲਈ ਇਕ ਨੋਟਿਸ ਜਾਰੀ ਕੀਤਾ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਨਵੇਂ ਨਿਰਦੇਸ਼ਾਂ ਮੁਤਾਬਕ ਸਕੂਲ ਹੁਣ ਸਵੇਰੇ 9:30 ਵਜੇ ਤੋਂ ਸ਼ਾਮ 4:00 ਵਜੇ ਤੱਕ ਲੱਗਣਗੇ।
ਇਹ ਵੀ ਪੜ੍ਹੋ- ਇਤਰਾਜ਼ਯੋਗ ਵੀਡੀਓ ਵਾਲੇ Ex-MLA ਦਾ ਕਾਰਾ, 62 ਦੀ ਉਮਰ 'ਚ ਕਰਵਾਇਆ 31 ਸਾਲਾ ਕੁੜੀ ਨਾਲ ਵਿਆਹ
10 ਵਜੇ ਲੱਗਣਗੀਆਂ ਕਲਾਸਾਂ
ਨਵੇਂ ਸਮੇਂ ਮੁਤਾਬਕ ਸਵੇਰੇ 9.30 ਤੋਂ 10 ਵਜੇ ਤੱਕ ਵਿਦਿਆਰਥੀਆਂ ਦੇ ਕੱਪੜੇ, ਨਹੁੰ ਅਤੇ ਵਾਲਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਦੌਰਾਨ ਆਮ ਗਿਆਨ, ਸੈਸ਼ਨ, ਖ਼ਬਰਾਂ ਪੜ੍ਹਨਾ ਅਤੇ ਚਰਚਾ ਵਰਗੀਆਂ ਗਤੀਵਿਧੀਆਂ ਵੀ ਹੋਣਗੀਆਂ। ਇਹ ਬਦਲਾਅ ਵਧਦੀ ਠੰਡ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਜੇਕਰ ਸਕੂਲ ਵਿਚ ਕਿਸੇ ਜਮਾਤ ਦੀ ਬੋਰਡ ਦੀ ਪ੍ਰੀਖਿਆ ਹੋ ਰਹੀ ਹੋਵੇ ਤਾਂ ਹੋਰ ਕਲਾਸਾਂ ਨੂੰ ਮੁਲਤਵੀ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਲਾਗੂ ਹੋਇਆ Work From Home, 50 ਫ਼ੀਸਦੀ ਕਰਮਚਾਰੀ ਘਰੋਂ ਕਰਨਗੇ ਕੰਮ
ਸਿਸੋਦੀਆ ਨੇ ਜ਼ਮਾਨਤ ਦੀਆਂ ਸ਼ਰਤਾਂ ’ਚ ਮੰਗੀ ਢਿੱਲ, ਸੁਪਰੀਮ ਕੋਰਟ ਨੇ CBI ਤੇ ED ਤੋਂ ਮੰਗਿਆ ਜਵਾਬ
NEXT STORY