ਵਿਜੇਵਾੜਾ : ਆਂਧਰਾ ਪ੍ਰਦੇਸ਼ ਸਰਕਾਰ ਨੇ ਤਿਰੂਪਤੀ ਲੱਡੂ ਬਣਾਉਣ ਵਿਚ ਵਰਤੇ ਜਾਣ ਵਾਲੇ ਘਿਓ ਵਿਚ ਕਥਿਤ ਮਿਲਾਵਟ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੀ ਜਾਂਚ ਨੂੰ 3 ਅਕਤੂਬਰ ਨੂੰ ਸੁਪਰੀਮ ਕੋਰਟ ਦੀ ਅਗਲੀ ਸੁਣਵਾਈ ਤੱਕ ਟਾਲ ਦਿੱਤਾ ਹੈ।
ਆਂਧਰਾ ਪੁਲਸ ਦੇ ਚੋਟੀ ਦੇ ਅਧਿਕਾਰੀ ਦਵਾਰਕਾ ਤਿਰੁਮਾਲਾ ਰਾਓ ਨੇ ਕਿਹਾ ਕਿ ਇਹ ਫੈਸਲਾ ਜਾਂਚ ਦੀ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ "ਸਾਵਧਾਨੀ ਉਪਾਅ" ਵਜੋਂ ਲਿਆ ਗਿਆ ਹੈ। ਉਨ੍ਹਾਂ ਕਿਹਾ, "ਸੁਪਰੀਮ ਕੋਰਟ ਵਿਚ ਚੱਲ ਰਹੀ ਸੁਣਵਾਈ ਦੇ ਮੱਦੇਨਜ਼ਰ ਅਸੀਂ ਫਿਲਹਾਲ ਜਾਂਚ ਰੋਕ ਦਿੱਤੀ ਹੈ। ਸਾਡੀ ਟੀਮ ਨੇ ਕਈ ਥਾਵਾਂ ਦਾ ਨਿਰੀਖਣ ਕੀਤਾ ਹੈ, ਕੁਝ ਲੋਕਾਂ ਦੇ ਬਿਆਨ ਦਰਜ ਕੀਤੇ ਹਨ ਅਤੇ ਮਾਮਲੇ ਦੀ ਮੁੱਢਲੀ ਜਾਂਚ ਕੀਤੀ ਹੈ।"
SIT ਨੇ ਆਟਾ ਚੱਕੀ ਦਾ ਕੀਤਾ ਨਿਰੀਖਣ
ਸੋਮਵਾਰ ਨੂੰ ਐੱਸਆਈਟੀ ਨੇ ਤਿਰੁਮਾਲਾ ਵਿਚ ਆਟਾ ਚੱਕੀ ਦਾ ਨਿਰੀਖਣ ਕੀਤਾ, ਜਿੱਥੇ ਲੱਡੂ ਬਣਾਉਣ ਵਿਚ ਵਰਤੇ ਜਾਣ ਤੋਂ ਪਹਿਲਾਂ ਘਿਓ ਨੂੰ ਸਟੋਰ ਕੀਤਾ ਜਾਂਦਾ ਹੈ, ਜੋ ਹਰ ਸਾਲ ਪਹਾੜੀ ਮੰਦਰ ਵਿਚ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਵੰਡਿਆ ਜਾਂਦਾ ਹੈ।
ਦੱਸਣਯੋਗ ਹੈ ਕਿ ਚੰਦਰਬਾਬੂ ਨਾਇਡੂ ਨੇ ਲੈਬ ਟੈਸਟ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਤਿਰੁਮਾਲਾ ਤਿਰੂਪਤੀ ਵੈਂਕਟੇਸ਼ਵਰ ਸਵਾਮੀ ਬਾਲਾਜੀ ਮੰਦਰ ਦੇ ਪ੍ਰਸ਼ਾਦ 'ਚ ਕਥਿਤ ਤੌਰ 'ਤੇ ਸ਼ੁੱਧ ਦੇਸੀ ਘਿਓ 'ਚ ਪਸ਼ੂਆਂ ਦੇ ਮਾਸ ਅਤੇ ਹੋਰ ਸੜੇ ਪਦਾਰਥਾਂ ਦੀ ਮਿਲਾਵਟ ਕੀਤੀ ਗਈ ਹੈ, ਜਦੋਂਕਿ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਵਾਈਵੀ ਸੁੱਬਾ ਰੈੱਡੀ ਨੇ ਆਪਣੀ ਪਟੀਸ਼ਨ ਵਿਚ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿਚ ਇਕ ਸੁਤੰਤਰ ਜਾਂਚ ਕਮੇਟੀ (ਐੱਸਆਈਟੀ) ਬਣਾ ਕੇ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਗੋਰਾ' ਰੇਲ ਗੱਡੀ ਵਿਚ ਭੁੱਲ ਗਿਆ ਲੱਖਾਂ ਰੁਪਏ ਤੇ ਪਾਸਪੋਰਟ, ਜੋ ਹੋਇਆ ਸੋਚਿਆ ਵੀ ਨਹੀਂ ਸੀ
NEXT STORY