ਨਵੀਂ ਦਿੱਲੀ- ਤੀਸ ਹਜ਼ਾਰੀ ਕੋਰਟ ’ਚ ਇਕ ਵਕੀਲ ਨੇ ਕਥਿਤ ਤੌਰ ’ਤੇ ਆਪਣੇ ਚੈਂਬਰ ਵਿਚ ਇਕ ਲੜਕੀ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਦੇ ਬਿਆਨ ’ਤੇ ਪੁਲਸ ਨੇ ਛੇੜਛਾੜ ਤੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਮੁਤਾਬਕ 27 ਜੁਲਾਈ ਨੂੰ ਵਕੀਲ ਨੇ ਪੀੜਤਾ ਨੂੰ ਚੈਂਬਰ ਵਿਚ ਸੱਦਿਆ ਅਤੇ ਗੱਲਬਾਤ ਦੌਰਾਨ ਉਸ ਦੇ ਨਾਲ ਅਸ਼ਲੀਲ ਹਰਕਤ ਕਰਨ ਲੱਗਾ। ਪੀੜਤਾ ਵੱਲੋਂ ਦੋਸ਼ ਹੈ ਕਿ ਉਸ ਵੱਲੋਂ ਰੌਲਾ ਪਾਉਣ ’ਤੇ ਮੁਲਜ਼ਮ ਨੇ ਚੈਂਬਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਮੁਲਜ਼ਮ ਨੇ ਉਸ ਨੂੰ ਘਟਨਾ ਬਾਰੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਫਿਰ ਉਸ ਨੂੰ 1500 ਰੁਪਏ ਦੇ ਕੇ ਘਰ ਭੇਜ ਦਿੱਤਾ।
ਪੀੜਤਾ ਨੇ ਦੱਸਿਆ ਕਿ ਉਸ ਦੇ ਘਰ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ। ਉਹ ਨੌਕਰੀ ਦੀ ਭਾਲ ’ਚ ਮੁਲਜ਼ਮ ਵਕੀਲ ਕੋਲ ਗਈ ਸੀ।
ਹਿਮਾਚਲ ’ਚ ਬੱਦਲ ਫਟਣ ਕਾਰਨ ਹੁਣ ਤੱਕ 50 ਮੌਤਾਂ : ਵਿਕਰਮਾਦਿਤਿਆ
NEXT STORY