ਨਵੀਂ ਦਿੱਲੀ, (ਭਾਸ਼ਾ)- ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.), ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.), ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅਤੇ ਇਨਕਮ ਟੈਕਸ ਵਿਭਾਗ ਦੇ ਮੁਖੀਆਂ ਨੂੰ ਬਦਲਣ ਦੀ ਮੰਗ ਨੂੰ ਲੈ ਕੇ ਸੋਮਵਾਰ ਇੱਥੇ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ 24 ਘੰਟੇ ਦਾ ਧਰਨਾ ਦਿੱਤਾ।
ਡੇਰੇਕ ਓ ਬ੍ਰਾਇਨ, ਡੋਲਾ ਸੇਨ, ਸਾਕੇਤ ਗੋਖਲੇ ਅਤੇ ਸਾਗਰਿਕਾ ਘੋਸ਼ ਸਮੇਤ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦਾ ਇਕ ਵਫਦ ਆਪਣੀਆਂ ਮੰਗਾਂ ਨੂੰ ਲੈ ਕੇ ਕਮਿਸ਼ਨ ਦੇ ਫੁੱਲ ਬੈਂਚ ਨੂੰ ਮਿਲਿਆ। ਧਰਨੇ ’ਤੇ ਬੈਠੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੂੰ ਦਿੱਲੀ ਪੁਲਸ ਨੇ ਬਾਅਦ ’ਚ ਹਿਰਾਸਤ ’ਚ ਲੈ ਲਿਆ।
ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਭੂਪਤੀਨਗਰ ਬੰਬ ਧਮਾਕਾ ਮਾਮਲੇ 'ਚ ਤ੍ਰਿਣਮੂਲ ਕਾਂਗਰਸ ਦੇ ਤਿੰਨ ਆਗੂਆਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਹਨ। ਇਕ ਅਧਿਕਾਰੀ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਤਿੰਨ ਆਗੂਆਂ ਮਾਨਬ ਕੁਮਾਰ ਕਰਾਇਆ, ਸੁਬੀਰ ਮੈਤੀ ਅਤੇ ਨਾਬਾ ਕੁਮਾਰ ਪੋਂਡਾ ਨੂੰ ਇੱਥੇ ਐੱਨ.ਆਈ. ਏ. ਦੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਜੰਮੂ-ਕਸ਼ਮੀਰ ’ਚ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਵਿਚਾਲੇ ਸੀਟਾਂ ਦੀ ਵੰਡ ’ਤੇ ਸਮਝੌਤਾ, ਮਿਲੀਆਂ 3-3 ਸੀਟਾਂ
NEXT STORY