ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ (ਕੇ.ਐੱਨ.ਪੀ.) 'ਚ ਨਾਮੀਬੀਆ ਤੋਂ ਲਿਆਂਦੇ ਗਏ ਚੀਤਿਆਂ ਨੂੰ ਛੱਡਣ ਤੋਂ ਬਾਅਦ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਰਾਸ਼ਟਰੀ ਮੁੱਦਿਆਂ ਨੂੰ ਦਬਾਉਣ ਅਤੇ 'ਭਾਰਤ ਜੋੜੋ ਯਾਤਰਾ' ਤੋਂ ਧਿਆਨ ਭਟਕਾਉਣ ਲਈ ਇਹ ਸਭ ਤਮਾਸ਼ਾ ਖੜ੍ਹਾ ਕੀਤਾ ਗਿਆ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਸ਼ਾਸਨ 'ਚ ਨਿਰੰਤਰਤਾ ਨੂੰ ਸ਼ਾਇਦ ਹੀ ਕਦੇ ਸਵੀਕਾਰ ਕਰਦੇ ਹਨ। ਚੀਤਾ ਪ੍ਰਾਜੈਕਟ ਲਈ 25 ਅਪ੍ਰੈਲ 2010 ਨੂੰ ਕੇਪ ਟਾਊਨ ਦੀ ਮੇਰੀ ਯਾਤਰਾ ਦਾ ਜ਼ਿਕਰ ਨਾ ਕਰਨਾ ਇਸ ਦੀ ਤਾਜ਼ਾ ਉਦਾਹਰਣ ਹੈ। ਅੱਜ ਪ੍ਰਧਾਨ ਮੰਤਰੀ ਨੇ ਬਿਨਾਂ ਕਾਰਨ ਤਮਾਸ਼ਾ ਖੜ੍ਹਾ ਕੀਤਾ। ਇਹ ਰਾਸ਼ਟਰੀ ਮੁੱਦਿਆਂ ਨੂੰ ਦਬਾਉਣ ਅਤੇ ਭਾਰਤ ਜੋੜੋ ਯਾਤਰਾ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ।''
ਉਨ੍ਹਾਂ ਕਿਹਾ,''2009-11 ਦੌਰਾਨ ਜਦੋਂ ਚੀਤੇ ਪਹਿਲੀ ਵਾਰ ਪੰਨਾ ਅਤੇ ਸਰਿਸਕਾ 'ਚ ਸ਼ਿਫਟ ਕੀਤੇ ਗਏ, ਉਦੋਂ ਕਈ ਲੋਕ ਖ਼ਦਸ਼ਾ ਜ਼ਾਹਰ ਕਰ ਰਹੇ ਸਨ। ਉਹ ਗਲਤ ਸਾਬਤ ਹੋਏ। ਚੀਤਾ ਪ੍ਰਾਜੈਕਟ 'ਤੇ ਵੀ ਉਸੇ ਤਰ੍ਹਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਇਸ 'ਚ ਸ਼ਾਮਲ ਪ੍ਰੋਫੈਸ਼ਨਲਜ਼ ਬਹੁਤ ਚੰਗੇ ਹਨ। ਮੈਂ ਇਸ ਪ੍ਰਾਜੈਕਟ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।'' ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਕੁਨੋ ਰਾਸ਼ਟਰੀ ਪਾਰਕ (ਕੇ.ਐੱਨ.ਪੀ.) 'ਚ ਨਾਮੀਬੀਆ ਤੋਂ ਲਿਆਂਦੇ ਗਏ ਚੀਤਿਆਂ ਨੂੰ ਇਕ ਵਿਸ਼ੇਸ਼ ਬਾੜੇ 'ਚ ਛੱਡਿਆ। ਇਸ ਮੌਕੇ ਮੋਦੀ ਆਪਣੇ ਪੇਸ਼ੇਵਰ ਕੈਮਰਿਆਂ ਨਾਲ ਚੀਤਿਆਂ ਦੀਆਂ ਕੁਝ ਤਸਵੀਰਾਂ ਵੀ ਖਿੱਚਦੇ ਹੋਏ ਦਿਖਾਈ ਦਿੱਤੇ। ਭਾਰਤ 'ਚ ਚੀਤਿਆਂ ਨੂੰ ਲੁਪਤ ਐਲਾਨ ਕੀਤੇ ਜਾਣ ਦੇ 7 ਦਹਾਕਿਆਂ ਬਾਅਦ ਉਨ੍ਹਾਂ ਨੂੰ ਦੇਸ਼ 'ਚ ਮੁੜ ਵਸਾਉਣ ਦਾ ਪ੍ਰਾਜੈਕਟ ਦੇ ਅਧੀਨ ਨਾਮੀਬੀਆ ਤੋਂ 8 ਚੀਤੇ ਸ਼ਨੀਵਾਰ ਸਵੇਰੇ ਕੁਨੋ ਰਾਸ਼ਟਰੀ ਪਾਰਕ ਪਹੁੰਚੇ। ਪਹਿਲੇ ਇਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਗਵਾਲੀਅਰ ਹਵਾਈ ਅੱਡੇ ਅਤੇ ਫਿਰ ਹੈਲੀਕਾਪਟਰਾਂ ਰਾਹੀਂ ਸ਼ਿਓਪੁਰ ਜ਼ਿਲ੍ਹੇ 'ਚ ਸਥਿਤ ਕੇ.ਐੱਨ.ਪੀ. ਲਿਆਂਦਾ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਾਰਤ ਦੀ ਧਰਤੀ ’ਤੇ ਫਿਰ ਦੌੜੇਗਾ ‘ਚੀਤਾ’; PM ਮੋਦੀ ਨੇ ਖਿੱਚੀਆਂ ਤਸਵੀਰਾਂ, ਜਾਣੋ ਚੀਤਿਆਂ ਦੇ ਲੁਪਤ ਹੋਣ ਦੀ ਵਜ੍ਹਾ
NEXT STORY