ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬਿਜਨੌਰ ਜ਼ਿਲ੍ਹੇ ’ਚ ਢਾਈ ਸਾਲ ਦੇ ਇਕ ਬੱਚੇ ਦੀ ਸਾਹ ਨਲੀ ਵਿਚ ਟੌਫੀ ਫਸ ਗਈ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ।
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਕ ਗੋਵਰਧਨ ਪਿੰਡ ਦੇ ਰਹਿਣ ਵਾਲੇ ਇਸ ਬੱਚੇ ਸ਼ਾਫੇਜ ਨੂੰ ਸ਼ਨੀਵਾਰ ਸ਼ਾਮ ਸਿਹਤ ਕੇਂਦਰ ’ਚ ਲਿਆਂਦਾ ਗਿਆ ਸੀ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।
ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਸਾਹ ਨਲੀ ’ਚ ਟੌਫੀ ਫਸ ਗਈ ਸੀ ਅਤੇ ਘਰ ਵਿਚ ਕਾਫੀ ਕੋਸ਼ਿਸ਼ ਦੇ ਬਾਵਜੂਦ ਉਸ ਨੂੰ ਕੱਢਿਆ ਨਹੀਂ ਜਾ ਸਕਿਆ, ਜਿਸ ਕਾਰਨ ਉਸ ਦੀ ਤੜਫ਼-ਤੜਫ਼ ਕੇ ਜਾਨ ਨਿਕਲ ਗਈ।
ਗੋਆ ਹਾਦਸੇ 'ਚ ਟਿਹਰੀ ਗੜ੍ਹਵਾਲ ਦੇ ਦੋ ਨੌਜਵਾਨਾਂ ਦੀ ਮੌਤ, ਇਲਾਕੇ 'ਚ ਸੋਗ ਦੀ ਲਹਿਰ
NEXT STORY