ਪਟਨਾ— ਐਤਵਾਰ ਨੂੰ ਮੌਸਮ ਵਧੀਆ ਦੇਖ ਕੇ ਰੰਜੀਤ ਕੁਮਾਰ ਆਪਣੀ ਦੂਜੀ ਪਤਨੀ ਨੂੰ ਬਾਈਕ ਤੋਂ ਲੈ ਕੇ ਚਿੜੀਆਘਰ ਪੁੱਜਾ। ਲਗਭਗ 2 ਘੰਟੇ ਤੱਕ ਦੋਹੇਂ ਘੁੰਮਦੇ ਰਹੇ। ਆਈਸਕ੍ਰੀਮ ਤੋਂ ਲੈ ਕੇ ਪੌਪਕੌਰਨ ਅਤੇ ਚਾਟ ਦਾ ਮਜ਼ਾ ਲਿਆ ਪਰ ਰੰਜੀਤ ਨੂੰ ਕੀ ਪਤਾ ਸੀ ਕਿ ਉਸ ਦਾ ਭਰਾ ਅਤੇ ਪਹਿਲੀ ਪਤਨੀ ਉਸ ਨੂੰ ਫੜਨ ਲਈ ਉਥੇ ਪੁੱਜ ਜਾਣਗੇ। ਜਿਸ ਤਰ੍ਹਾਂ ਹੀ ਮੌਕਾ ਮਿਲਿਆ ਪਹਿਲੀ ਪਤਨੀ ਨੇ ਰੰਜੀਤ ਦਾ ਕਾਲਰ ਫੜ ਲਿਆ ਅਤੇ ਸਵਾਲਾਂ ਦੇ ਨਾਲ ਥੱਪੜਾਂ ਦੀ ਬਰਸਾਤ ਕਰ ਦਿੱਤੀ।
ਚਿੜੀਆਘਰ ਘੁੰਮ ਰਹੇ ਰੰਜੀਤ ਅਤੇ ਉਸ ਦੀ ਦੂਜੀ ਪਤਨੀ ਗੇਟ ਨੰਬਰ-2 ਤੋਂ ਨਿਕਲੇ ਤਾਂ ਰੰਜੀਤ ਦਾ ਭਰਾ ਅਤੇ ਉਸ ਦੀ ਪਹਿਲੀ ਪਤਨੀ ਦੋ ਬੱਚਿਆਂ ਨਾਲ ਉਥੇ ਮੌਜੂਦ ਸੀ। ਉਨ੍ਹਾਂ ਨੂੰ ਦੇਖਦੇ ਹੀ ਰੰਜੀਤ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਪਰ ਦੂਜੀ ਪਤਨੀ 'ਤੇ ਇੰਮਪ੍ਰੈਸ਼ਨ ਜਮਾਉਣ ਲਈ ਉਸ ਨੇ ਭਰਾ ਅਤੇ ਪਹਿਲੀ ਪਤਨੀ ਤੋਂ ਪੁੱਛਿਆ ਕਿ ਕੀ ਗੱਲ ਹੈ।
ਪਹਿਲੀ ਪਤਨੀ ਨੇ ਪੁੱਛਿਆ ਕਿ ਇਹ ਲੜਕੀ ਕੌਣ ਹੈ। ਰੰਜੀਤ ਨੇ ਕਿਹਾ ਕਿ ਦੋਸਤ ਹੈ ਤਾਂ ਫਿਰ ਉਸ ਨੇ ਸਿੰਦੂਰ ਕਿਉਂ ਲਗਾਇਆ ਹੈ। ਇੰਨਾ ਸੁਣ ਕੇ ਰੰਜੀਤ ਆਪਣੇ ਭਰਾ ਅਤੇ ਪਹਿਲੀ ਪਤਨੀ ਨੂੰ ਗਲਤ ਬੋਲਣ ਲੱਗਾ। ਫਿਰ ਕੀ ਸੀ, ਪਹਿਲੀ ਪਤਨੀ ਨੇ ਉਸ ਦਾ ਕਾਲਰ ਫੜ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ।
ਫਿਰ ਰੰਜੀਤ ਬੈਲਟ ਕੱਢ ਕੇ ਭਰਾ 'ਤੇ ਚਿਲਾਉਣ ਲੱਗਾ। ਭਰਾ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਵਿਚਕਾਰ ਪੁਲਸ ਪੁੱਜੀ ਅਤੇ ਰੰਜੀਤ ਦੀ ਦੋਹਾਂ ਪਤਨੀਆਂ ਅਤੇ ਬੱਚਿਆਂ ਨੂੰ ਥਾਣੇ ਲੈ ਗਈ। ਥਾਣੇ 'ਚ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਣ ਲੱਗੀ। ਦੂਜੀ ਪਤਨੀ ਨੇ ਕਿਹਾ ਕਿ ਉਸ ਨਾਲ ਧੋਖਾ ਹੋਇਆ ਹੈ। ਉਸ ਨੇ ਰੰਜੀਤ 'ਤੇ ਧੋਖਾ ਦੇ ਕੇ ਵਿਆਹ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਘਰੋਂ ਘੁੰਮਣ ਗਏ ਸੈਲਾਨੀ ਨਾਲ ਵਾਪਰਿਆ ਭਿਆਨਕ ਹਾਦਸਾ
NEXT STORY