ਨਵੀਂ ਦਿੱਲੀ- ਇਸ ਵਾਰ ਗਰਮੀਆਂ ਦੇ ਸੀਜ਼ਨ 'ਚ ਭਾਰਤ ਦੇ ਏਵੀਏਸ਼ਨ (ਹਵਾਬਾਜ਼ੀ) ਸੈਕਟਰ 'ਚ ਭਾਰੀ ਵਾਧਾ ਦੇਖੇ ਜਾਣ ਦੀ ਉਮੀਦ ਹੈ ਕਿਉਂਕਿ ਏਅਰਲਾਈਨ ਕੰਪਨੀਆਂ ਨੇ ਵਧਦੀ ਜਾ ਰਹੀ ਯਾਤਰੀਆਂ ਦੀ ਗਿਣਤੀ ਦੇ ਮੱਦੇਨਜ਼ਰ ਵਾਧੂ ਉਡਾਣਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮਾਮਲੇ 'ਤੇ ਸਿਵਲ ਏਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ 30 ਮਾਰਚ ਤੋਂ 25 ਅਕਤੂਬਰ ਤੱਕ ਦੇ ਗਰਮੀਆਂ ਦੇ ਸੀਜ਼ਨ ਦੌਰਾਨ ਘਰੇਲੂ ਉਡਾਣਾਂ 'ਚ 5.5 ਫ਼ੀਸਦੀ ਵਾਧੇ ਦੀ ਏਅਰਲਾਈਨ ਕੰਪਨੀਆਂ ਦੀ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਡੀ.ਜੀ.ਸੀ.ਏ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲ ਭਾਰਤੀ ਏਅਰਲਾਈਨ ਕੰਪਨੀਆਂ ਦੇ ਗਰਮੀਆਂ ਦੇ ਸੀਜ਼ਨ ਦੌਰਾਨ ਹਰ ਹਫ਼ਤੇ 24,275 ਜਹਾਜ਼ ਉਡਾਣ ਭਰਦੇ ਸਨ, ਜਿਸ ਨੂੰ ਇਸ ਸਾਲ ਯਾਤਰੀਆਂ ਦੀ ਵਧਦੀ ਹੋਈ ਗਿਣਤੀ ਨੂੰ ਦੇਖ ਕੇ 5.5 ਫ਼ੀਸਦੀ ਵਧਾ ਕੇ 25,610 ਤੱਕ ਕਰ ਦਿੱਤਾ ਗਿਆ ਹੈ। ਇਨ੍ਹਾਂ ਉਡਾਣਾਂ ਦੇ ਵਾਧੇ ਦੌਰਾਨ 7 ਨਵੇਂ ਹਵਾਈ ਅੱਡਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ 'ਚ ਅੰਬਿਕਾਪੁਰ, ਦਤੀਆ, ਬਿਦੁਰ, ਪੋਰਬੰਦਰ, ਪਕਯੋਂਗ, ਰੇਵਾ ਤੇ ਸੋਲਾਪੁਰ ਸ਼ਾਮਲ ਹਨ।
ਇਹ ਵੀ ਪੜ੍ਹੋ- ਲੱਗ ਗਈਆਂ ਮੌਜਾਂ ! ਭਲਕੇ ਲਈ ਹੋ ਗਿਆ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਬੈਂਕ ਵੀ ਰਹਿਣਗੇ ਬੰਦ
ਇਸ ਸੀਜ਼ਨ 'ਚ ਇੰਡੀਗੋ ਦੇ ਜਹਾਜ਼ ਸਭ ਤੋਂ ਵੱਧ ਉਡਾਣਾਂ ਭਰਨਗੇ, ਜਿਨ੍ਹਾਂ ਦੀ ਗਿਣਤੀ ਇਕ ਹਫ਼ਤੇ 'ਚ 14,158 ਤੱਕ ਹੋਵੇਗੀ, ਜਦਕਿ ਇਸ ਤੋਂ ਬਾਅਦ ਅਗਲਾ ਨਾਂ ਏਅਰ ਇੰਡੀਆ ਦਾ ਹੈ, ਜੋ ਕਿ ਹਰ ਹਫ਼ਤੇ 4,310 ਜਹਾਜ਼ ਉਡਾਉਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈੱਸ (3,375) ਦਾ ਨਾਂ ਆਉਂਦਾ ਹੈ।
ਇਸ ਸੀਜ਼ਨ 'ਚ ਯਾਤਰੀਆਂ ਦੇ ਸਫ਼ਰ ਨੂੰ ਆਰਾਮਦਾਇਕ ਬਣਾਉਣ ਲਈ ਏਅਰਲਾਈਨ ਕੰਪਨੀਆਂ ਪੂਰੇ ਦੇਸ਼ 'ਚ ਕੁਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੇ ਮੱਦੇਨਜ਼ਰ ਹੁਣ ਭਾਰਤੀ ਟੂਰਿਸਟਾਂ ਕੋਲ ਗਰਮੀ ਦੀਆਂ ਛੁੱਟੀਆਂ ਦਾ ਮਜ਼ਾ ਲੈਣ ਲਈ ਪਹਿਲਾਂ ਨਾਲੋਂ ਜ਼ਿਆਦਾ ਫਲਾਈਟਾਂ ਤੇ ਆਪਸ਼ਨ ਹਨ।
ਇਹ ਵੀ ਪੜ੍ਹੋ- ਹੁਣ ਸੜਕਾਂ 'ਤੇ ਚੱਲਣਾ ਵੀ ਹੋ ਜਾਵੇਗਾ ਮਹਿੰਗਾ ! 1 ਅਪ੍ਰੈਲ ਤੋਂ ਵਧ ਜਾਣਗੇ ਟੋਲ ਟੈਕਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ ਨੇ ਭਾਰਤ 'ਚ ਰੱਦ ਕੀਤੀਆਂ 2000 ਵੀਜ਼ਾ ਅਪੌਇੰਟਮੈਂਟ
NEXT STORY