ਨੈਸ਼ਨਲ ਡੈਸਕ : 1 ਅਪ੍ਰੈਲ ਤੋਂ ਹਾਈਵੇਅ ਅਤੇ ਐਕਸਪ੍ਰੈਸਵੇਅ 'ਤੇ ਸਫ਼ਰ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਅਗਲੇ ਮਹੀਨੇ ਤੋਂ ਟੋਲ ਟੈਕਸ ਲਗਭਗ 5 ਰੁਪਏ ਵਧਣ ਵਾਲਾ ਹੈ। ਪਹਿਲਾਂ NH-9 'ਤੇ ਦਿੱਲੀ ਤੋਂ ਜਾਂਦੇ ਸਮੇਂ ਛਿਜਰਸੀ ਟੋਲ ਪਲਾਜ਼ਾ 'ਤੇ 170 ਰੁਪਏ ਟੋਲ ਫੀਸ ਲਈ ਜਾਂਦੀ ਸੀ, ਜਿਸ ਨੂੰ ਹੁਣ ਵਧਾ ਕੇ 175 ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਈਸਟਰਨ ਪੈਰੀਫਿਰਲ ਐਕਸਪ੍ਰੈਸਵੇਅ 'ਤੇ ਟੋਲ ਟੈਕਸ ਵਧਾ ਦਿੱਤਾ ਗਿਆ ਹੈ। ਹੁਣ ਜਾਖੋਲੀ ਤੋਂ ਛੱਜੂਨਗਰ ਤੱਕ ਕਾਰ ਅਤੇ ਜੀਪ ਦਾ ਟੋਲ 295 ਰੁਪਏ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਦੁਹਾਈ ਤੋਂ ਜਾਖੋਲੀ ਤੱਕ ਟੋਲ 100 ਰੁਪਏ, ਮਾਵਿਕਾਲਾ 60 ਰੁਪਏ, ਬੜਾਗਾਓਂ 45 ਰੁਪਏ, ਰਸੂਲਪੁਰ 10 ਰੁਪਏ, ਡਾਸਨਾ 20 ਰੁਪਏ, ਬਿਲਕਬਪੁਰ 60 ਰੁਪਏ, ਫਤਿਹਪੁਰ-ਰਾਮਪੁਰ 80 ਰੁਪਏ, ਮੌਜਪੁਰ 140 ਰੁਪਏ ਅਤੇ ਪੇਲਕ ਸਿਹੋਲ 175 ਰੁਪਏ ਕਰ ਦਿੱਤਾ ਗਿਆ ਹੈ। ਮੁੱਖ ਟੋਲ ਪਲਾਜ਼ਾ ਛੱਜੂਨਗਰ ਤੱਕ ਟੋਲ ਹੁਣ 195 ਰੁਪਏ ਹੋ ਗਿਆ ਹੈ।
ਇਸ ਤੋਂ ਇਲਾਵਾ, ਰਸੂਲਪੁਰ ਸਿਕਰੋਡ ਅਤੇ ਮੇਰਠ ਵਿਚਕਾਰ ਟੋਲ ਇੱਕ ਪਾਸੇ ਲਈ 55 ਰੁਪਏ ਅਤੇ ਦੋਵਾਂ ਪਾਸੇ ਲਈ 85 ਰੁਪਏ ਹੋਵੇਗਾ। ਦਿੱਲੀ ਤੋਂ ਮੇਰਠ ਤੱਕ ਹਲਕੇ ਵਪਾਰਕ ਵਾਹਨਾਂ ਲਈ ਇੱਕ ਪਾਸੇ ਦਾ ਟੋਲ ਵਧਾ ਕੇ 275 ਰੁਪਏ ਕਰ ਦਿੱਤਾ ਗਿਆ ਹੈ, ਜੋ ਪਹਿਲਾਂ 265 ਰੁਪਏ ਸੀ। ਇਸੇ ਤਰ੍ਹਾਂ ਬੱਸਾਂ ਅਤੇ ਟਰੱਕਾਂ ਦਾ ਟੋਲ 560 ਰੁਪਏ ਤੋਂ ਵਧਾ ਕੇ 580 ਰੁਪਏ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਲੱਗ ਗਈਆਂ ਮੌਜਾਂ ! ਭਲਕੇ ਲਈ ਹੋ ਗਿਆ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਬੈਂਕ ਵੀ ਰਹਿਣਗੇ ਬੰਦ
ਇੰਦਰਾਪੁਰਮ ਤੋਂ ਮੇਰਠ ਤੱਕ ਕਾਰ ਅਤੇ ਜੀਪ ਲਈ ਇੱਕ ਪਾਸੇ ਦਾ ਟੋਲ ਹੁਣ 115 ਰੁਪਏ ਹੈ, ਜਦੋਂ ਕਿ ਦੋ-ਪਾਸੜ ਯਾਤਰਾ ਲਈ 175 ਰੁਪਏ ਹੋਵੇਗਾ। ਹਲਕੇ ਵਪਾਰਕ ਵਾਹਨਾਂ ਲਈ ਇੱਕ ਪਾਸੇ ਦਾ ਟੋਲ 185 ਰੁਪਏ ਅਤੇ ਦੋਵੇਂ ਪਾਸੇ ਦਾ ਟੋਲ 280 ਰੁਪਏ ਹੋਵੇਗਾ। ਇਸ ਤੋਂ ਇਲਾਵਾ ਡੁੰਡਾਹੇੜਾ ਤੋਂ ਮੇਰਠ ਤੱਕ ਹਲਕੇ ਵਾਹਨਾਂ ਲਈ ਟੋਲ 90 ਰੁਪਏ ਹੋਵੇਗਾ, ਜਦੋਂ ਕਿ ਦੋਵਾਂ ਪਾਸਿਆਂ ਲਈ ਟੋਲ 140 ਰੁਪਏ ਹੋਵੇਗਾ। ਡਾਸਨਾ ਤੋਂ ਮੇਰਠ ਤੱਕ ਟੋਲ 75 ਰੁਪਏ, ਜਦਕਿ ਦੋਵਾਂ ਪਾਸਿਆਂ ਦਾ ਟੋਲ 115 ਰੁਪਏ ਹੋਵੇਗਾ।
ਇਸ ਦੇ ਨਾਲ ਹੀ ਉੱਤਰਾਖੰਡ ਦੇ ਦੂਨ-ਹਰਿਦੁਆਰ ਹਾਈਵੇਅ 'ਤੇ ਲੱਛੀਵਾਲਾ ਟੋਲ ਪਲਾਜ਼ਾ ਵੀ 1 ਅਪ੍ਰੈਲ ਤੋਂ ਮਹਿੰਗਾ ਹੋ ਜਾਵੇਗਾ। ਇਹ ਵਾਧਾ ਵੱਖ-ਵੱਖ ਵਾਹਨਾਂ ਲਈ 5 ਰੁਪਏ ਤੋਂ ਲੈ ਕੇ 30 ਰੁਪਏ ਤੱਕ ਹੈ। ਉਦਾਹਰਣ ਵਜੋਂ ਕਾਰਾਂ ਅਤੇ ਜੀਪਾਂ ਲਈ ਇੱਕ ਪਾਸੇ ਦਾ ਟੋਲ ਹੁਣ 105 ਰੁਪਏ ਤੋਂ ਵਧ ਕੇ 110 ਰੁਪਏ ਹੋ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਉਦਯੋਗ ਜਗਤ ਨੂੰ ਬਜਟ 'ਚ ਮਿਲੇ ਕਰੋੜਾਂ ਦੇ ਗੱਫੇ, ਲੁਧਿਆਣਾ ਬਾਰੇ ਵੀ ਹੋ ਗਿਆ ਵੱਡਾ ਐਲਾਨ
ਲੱਖੀਵਾਲਾ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਲਈ ਵੀ ਮਹੀਨਾਵਾਰ ਪਾਸ ਦੀ ਸਹੂਲਤ ਉਪਲਬਧ ਹੈ, ਜੋ ਕਿ ਸਾਲ 2021 ਵਿੱਚ 275 ਰੁਪਏ ਵਿੱਚ ਉਪਲਬਧ ਸੀ। ਇਸ ਤੋਂ ਬਾਅਦ 2022 ਵਿੱਚ ਇਹ ਫੀਸ ਵਧਾ ਕੇ 315 ਰੁਪਏ ਕਰ ਦਿੱਤੀ ਗਈ ਤੇ 2023 ਵਿੱਚ ਇਹ ਫ਼ੀਸ 330 ਰੁਪਏ ਤੱਕ ਪਹੁੰਚ ਗਈ। 2024 ਵਿੱਚ ਇਹ ਫ਼ੀਸ 340 ਰੁਪਏ ਕਰ ਦਿੱਤੀ ਗਈ ਸੀ ਜੋ ਹੁਣ ਇਸ ਸਾਲ ਤੋਂ 350 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਸਾਲ 2021 ਤੋਂ ਇਸ ਮਹੀਨਾਵਾਰ ਫ਼ੀਸ 'ਚ ਸਾਲਾਨਾ ਤੌਰ 'ਤੇ 10 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਇਹੀ ਨਹੀਂ, ਜਾਣਕਾਰੀ ਅਨੁਸਾਰ ਉੱਤਰਾਖੰਡ 'ਚ ਟੋਲ ਵਾਧੇ ਤੋਂ ਬਾਅਦ ਟ੍ਰਾਂਸਪੋਰਟ ਵਿਭਾਗ ਵੱਲੋਂ 1 ਅਪ੍ਰੈਲ ਤੋਂ ਰੋਡਵੇਜ਼ ਬੱਸਾਂ ਦੇ ਕਿਰਾਏ 'ਚ ਵੀ ਵਾਧਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਹੁਣ ਅੱਗ ਵਰ੍ਹਾਏਗਾ ਸੂਰਜ ਦੇਵਤਾ ! 13 ਜ਼ਿਲ੍ਹਿਆਂ ਲਈ ਜਾਰੀ ਹੋ ਗਈ 'ਹੀਟਵੇਵ' ਦੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਟਰੈਵਲ ਏਜੰਟਾਂ ਦੀ ਖੈਰ ਨਹੀਂ! 'ਡੰਕੀ ਰੂਟ' ਵਾਲੇ ਏਜੰਟ ਜਾਣਗੇ ਜੇਲ੍ਹ, ਸਰਕਾਰ ਨੇ ਬਿੱਲ 'ਤੇ ਲਾਈ ਮੋਹਰ
NEXT STORY