ਨਵੀਂ ਦਿੱਲੀ : ਗਣਤੰਤਰ ਦਿਹਾੜੇ ਮੌਕੇ ਟਰੈਕਟਰ ਪਰੇਡ ਲਈ ਰਿੰਗ ਰੋਡ ਵੱਲ ਵੱਧ ਰਹੇ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਪੁਲਸ ਵੱਲੋਂ ਬੈਰੀਕੇਡ ਲਾ ਕੇ ਰਿੰਗ ਰੋਡ ਨੂੰ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਜਿੱਤ ਕੇ ਆਉਣਗੇ।
ਇਹ ਵੀ ਪੜ੍ਹੋ : 'ਟਰੈਕਟਰ ਪਰੇਡ' ਤੋਂ ਪਹਿਲਾਂ 'ਰਾਜੇਵਾਲ' ਦਾ ਵੱਡਾ ਬਿਆਨ, ਜਾਣੋ ਕੀ ਬੋਲੇ

ਕਿਸਾਨ ਹੁੰਮਹੁੰਮਾ ਕੇ ਰਿੰਗ ਰੋਡ ਵੱਲ ਵੱਧ ਰਹੇ ਹਨ ਅਤੇ ਕਿਸਾਨਾਂ 'ਚ ਪੂਰਾ ਜੋਸ਼ ਭਰਿਆ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਉਨ੍ਹਾਂ ਕਾਲੇ ਕਾਨੂੰਨ ਵਾਪਸ ਲੈ ਲਵੇ।

ਕਿਸਾਨਾਂ ਨੇ ਕਿਹਾ ਕਿ ਅਜਿਹੀ ਰੈਲੀ ਪਹਿਲਾਂ ਕਦੇ ਨਹੀਂ ਹੋਈ ਅਤੇ ਇਸ ਰੈਲੀ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਪਤਾ ਲੱਗੇਗਾ ਕਿ ਕਿਸਾਨਾਂ 'ਚ ਕਿੰਨੀ ਤਾਕਤ ਹੈ।
ਇਹ ਵੀ ਪੜ੍ਹੋ : 'ਟਰੈਕਟਰ ਪਰੇਡ' ਤੋਂ ਪਹਿਲਾਂ ਸਿੰਘੂ ਬਾਰਡਰ 'ਤੇ ਤੋੜੇ ਗਏ ਬੈਰੀਕੇਡ

ਕਿਸਾਨਾਂ ਵੱਲੋਂ ਲਗਾਤਾਰ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਲਾਏ ਜਾ ਰਹੇ ਹਨ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨ ਲਗਾਤਾਰ ਨਾਅਰੇ ਲਾਉਂਦੇ ਹੋਏ ਅੱਗੇ ਵੱਧ ਰਹੇ ਹਨ।

ਨੋਟ : ਟਰੈਕਟਰ ਪਰੇਡ ਲਈ ਰਿੰਗ ਰੋਡ ਵੱਲ ਵੱਧ ਰਹੇ ਕਿਸਾਨਾਂ ਬਾਰੇ ਦਿਓ ਰਾਏ
ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਨੇ ਭਾਰਤ ਨੂੰ ਗਣਤੰਤਰ ਦਿਵਸ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
NEXT STORY