ਨਾਗੌਰ- ਰਾਜਸਥਾਨ ਦੇ ਨਾਗੌਰ ਜ਼ਿਲ੍ਹੇ 'ਚ ਆਵਾਜਾਈ ਪੁਲਸ ਨੇ ਇਕ ਇਲੈਕਟ੍ਰਿਕ ਕਾਰ ਦਾ ਪ੍ਰਦੂਸ਼ਣ ਚਾਲਾਨ ਕੱਟ ਦਿੱਤਾ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ 7 ਅਪ੍ਰੈਲ ਨੂੰ ਜ਼ਿਲ੍ਹਾ ਹੈੱਡ ਕੁਆਰਟਰ ਖੇਤਰ 'ਚ ਖੇਤੀਬਾੜੀ ਮੰਡੀ ਤਿਰਾਹੇ 'ਤੇ ਹੋਈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਅਧਿਕਾਰੀਆਂ ਅਨੁਸਾਰ, ਆਵਾਜਾਈ ਪੁਲਸ ਦੇ ਇਕ ਸਹਾਇਕ ਸਬ-ਇੰਸਪੈਕਟਰ ਨੇ ਇਲੈਕਟ੍ਰਿਕ ਕਾਰ ਨੂੰ ਰੋਕਿਆ ਅਤੇ 1,700 ਰੁਪਏ ਦਾ ਚਾਲਾਨ ਜਾਰੀ ਕਰ ਦਿੱਤਾ, ਜਿਸ 'ਚ ਪ੍ਰਦੂਸ਼ਣ ਕੰਟਰੋਲ (ਪੀਯੂਸੀ) ਪ੍ਰਮਾਣ ਪੱਤਰ ਨਾ ਹੋਣ ਅਤੇ ਕਾਰ ਦੇ ਸ਼ੀਸ਼ਿਆਂ 'ਤੇ ਕਾਲੀ ਫਿਲਮ ਚੜ੍ਹੀ ਹੋਣ ਦਾ ਹਵਾਲਾ ਦਿੱਤਾ ਗਿਆ।
ਵੀਡੀਓ 'ਚ ਚਾਲਕ ਇਹ ਤਰਕ ਦਿੰਦਾ ਦਿੱਸਦਾ ਹੈ ਕਿ ਇਲੈਕਟ੍ਰਿਕ ਵਾਹਨ (ਈਵੀ) ਲਈ ਪੀਯੂਸੀ ਪ੍ਰਮਾਣ ਪੱਤਰ ਦੀ ਲੋੜ ਨਹੀਂ ਹੁੰਦੀ ਪਰ ਪੁਲਸ ਮੁਲਾਜ਼ਮ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ ਚਾਲਾਨ ਜਾਰੀ ਹੋਵੇਗਾ, ਕਿਉਂਕਿ ਪੀਓਐੱਸ ਮਸ਼ੀਨ 'ਚ ਪੀਯੂਸੀ ਪ੍ਰਦਰਸ਼ਿਤ ਨਹੀਂ ਹੋ ਰਿਹਾ। ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਅਵਧੇਸ਼ ਚੌਧਰੀ ਨੇ ਕਿਹਾ ਕਿ ਈਵੀ ਲਈ ਪੀਯੂਸੀ ਪ੍ਰਮਾਣ ਪੱਤਰ ਦੀ ਲੋੜ ਨਹੀਂ ਹੁੰਦੀ ਅਤੇ ਸੰਬੰਧਤ ਪੁਲਸ ਮੁਲਾਜ਼ਮ ਨੂੰ ਇਸ ਵਿਸ਼ੇ ਨੂੰ ਠੀਕ ਤਰ੍ਹਾਂ ਸਮਝਣਾ ਚਾਹੀਦਾ ਸੀ। ਆਵਾਜਾਈ ਇੰਚਾਰਜ ਸ਼ਿਵਦੇਵ ਰਾਮ ਨੇ ਕਿਹਾ ਕਿ ਚਾਲਾਨ ਗਲਤੀ ਨਾਲ ਜਾਰੀ ਹੋਇਆ ਪ੍ਰਤੀਤ ਹੁੰਦਾ ਹੈ। ਉਨ੍ਹਾਂ ਕਿਹਾ ਿਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ISI ਜਾਸੂਸੀ ਨੈੱਟਵਰਕ ਦਾ ਪਰਦਾਫਾਸ਼! ਫੌਜੀ ਟਿਕਾਣਿਆਂ ਨੇੜੇ ਲਾਏ ਸੋਲਰ ਕੈਮਰੇ, 11 ਗ੍ਰਿਫ਼ਤਾਰ
NEXT STORY