ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL 2026) ਦੇ 16ਵੇਂ ਮੁਕਾਬਲੇ ਵਿੱਚ ਅੱਜ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰੌਇਲਜ਼ (RR) ਅਤੇ ਰੌਇਲ ਚੈਲੇਂਜਰਜ਼ ਬੈਂਗਲੁਰੂ (RCB) ਵਿਚਾਲੇ ਜ਼ੋਰਦਾਰ ਟੱਕਰ ਦੇਖਣ ਨੂੰ ਮਿਲ ਰਹੀ ਹੈ। ਮੀਂਹ ਕਾਰਨ 1 ਘੰਟਾ 10 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਏ ਇਸ ਮੈਚ ਵਿੱਚ ਰਾਜਸਥਾਨ ਰੌਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਨੇ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 201 ਦੌੜਾਂ ਬਣਾਈਆਂ ਅਤੇ ਰਾਜਸਥਾਨ ਨੂੰ ਜਿੱਤ ਲਈ 202 ਦੌੜਾਂ ਦਾ ਟੀਚਾ ਦਿੱਤਾ ਹੈ।
ਬੈਂਗਲੁਰੂ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਕਿਉਂਕਿ ਸਲਾਮੀ ਬੱਲੇਬਾਜ਼ ਫਿਲ ਸਾਲਟ ਮੈਚ ਦੀ ਪਹਿਲੀ ਹੀ ਗੇਂਦ 'ਤੇ ਜ਼ੀਰੋ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਕੁਝ ਸ਼ਾਨਦਾਰ ਸ਼ਾਟ ਲਗਾਏ ਅਤੇ 16 ਗੇਂਦਾਂ ਵਿੱਚ 7 ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾਈਆਂ। ਟੀਮ ਦੇ ਕਪਤਾਨ ਰਜਤ ਪਾਟੀਦਾਰ ਨੇ ਮੋਰਚਾ ਸੰਭਾਲਦਿਆਂ 40 ਗੇਂਦਾਂ ਵਿੱਚ 63 ਦੌੜਾਂ (4 ਚੌਕੇ, 4 ਛੱਕੇ) ਦੀ ਸ਼ਾਨਦਾਰ ਪਾਰੀ ਖੇਡੀ। ਅੰਤ ਵਿੱਚ 'ਇਮਪੈਕਟ ਸਬ' ਵਜੋਂ ਆਏ ਵੈਂਕਟੇਸ਼ ਅਈਅਰ ਅਤੇ ਪਾਟੀਦਾਰ ਵਿਚਾਲੇ ਅੱਠਵੀਂ ਵਿਕਟ ਲਈ 41 ਦੌੜਾਂ ਦੀ ਅਹਿਮ ਸਾਂਝੇਦਾਰੀ ਹੋਈ।
ਰਾਜਸਥਾਨ ਰੌਇਲਜ਼ ਦੇ ਗੇਂਦਬਾਜ਼ਾਂ ਨੇ ਨਿਯਮਤ ਅੰਤਰਾਲ 'ਤੇ ਵਿਕਟਾਂ ਲੈ ਕੇ ਬੈਂਗਲੁਰੂ 'ਤੇ ਦਬਾਅ ਬਣਾਈ ਰੱਖਿਆ। ਜੋਫਰਾ ਆਰਚਰ ਨੇ ਫਿਲ ਸਾਲਟ ਅਤੇ ਦੇਵਦੱਤ ਪਡਿੱਕਲ ਨੂੰ ਆਊਟ ਕਰਕੇ ਵੱਡੇ ਝਟਕੇ ਦਿੱਤੇ। ਸਪਿਨਰ ਰਵੀ ਬਿਸ਼ਨੋਈ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਵਿਰਾਟ ਕੋਹਲੀ ਅਤੇ ਕਰੁਣਾਲ ਪੰਡਿਆ ਨੂੰ ਆਪਣਾ ਸ਼ਿਕਾਰ ਬਣਾਇਆ। ਨਵੇਂ ਗੇਂਦਬਾਜ਼ ਬ੍ਰਿਜੇਸ਼ ਸ਼ਰਮਾ ਨੇ ਵੀ ਪ੍ਰਭਾਵਿਤ ਕਰਦਿਆਂ ਜਿਤੇਸ਼ ਸ਼ਰਮਾ ਅਤੇ ਟਿਮ ਡੇਵਿਡ ਦੀਆਂ ਵਿਕਟਾਂ ਹਾਸਲ ਕੀਤੀਆਂ।
IPL 2026 : ਰਾਜਸਥਾਨ ਨੇ ਟਾਸ ਜਿੱਤ ਕੇ ਬੈਂਗਲੁਰੂ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਦੋਵਾਂ ਟੀਮਾਂ 'ਚ ਹੋਏ ਵੱਡੇ ਬਦਲਾਅ
NEXT STORY