ਗੋਂਡਾ (ਇੰਟ.)- ਦਰਭੰਗਾ ਤੋਂ ਦਿੱਲੀ ਜਾ ਰਹੀ ਬਿਹਾਰ ਸੰਪਰਕ ਕ੍ਰਾਂਤੀ ਰੇਲਗੱਡੀ ’ਚ ਬੰਬ ਰੱਖੇ ਹੋਣ ਦੀ ਸੂਚਨਾ ਮਿਲਣ ’ਤੇ ਗੋਂਡਾ ਵਿਚ ਇਸ ਦੀ ਬਾਰੀਕੀ ਨਾਲ ਜਾਂਚ ਜਾਂਚ ਕੀਤੀ ਗਈ। 3 ਘੰਟਿਆਂ ਦੀ ਜਾਂਚ ਦੌਰਾਨ ਟਰੇਨ ’ਚੋਂ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ ਜਿਸ ਪਿੱਛੋਂ ਇਸ ਨੂੰ ਅਗਲੀ ਮੰਜ਼ਿਲ ਵੱਲ ਜਾਣ ਦਿੱਤਾ ਗਿਆ। ਗੋਂਡਾ ਈਸਟ ਜ਼ੋਨ ਦੇ ਐਡੀਸ਼ਨਲ ਸੁਪਰਡੈਂਟ ਆਫ ਪੁਲਸ ਮਨੋਜ ਕੁਮਾਰ ਰਾਵਤ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਦਿੱਲੀ ਕੰਟਰੋਲ ਰੂਮ ਨੂੰ ਦਰਭੰਗਾ ਤੋਂ ਨਵੀਂ ਦਿੱਲੀ ਜਾ ਰਹੀ 12565 ਅੱਪ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ’ਚ ਬੰਬ ਰੱਖੇ ਜਾਣ ਦੀ ਸੂਚਨਾ ਮਿਲੀ ਸੀ।
ਸੂਚਨਾ ਮਿਲਦਿਆਂ ਹੀ ਪੁਲਸ ਸੁਪਰਡੈਂਟ ਵਿਨੀਤ ਕੁਮਾਰ ਜੈਸਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਜਵਾਨ ਸਟੇਸ਼ਨ ’ਤੇ ਪਹੁੰਚ ਗਏ ਤੇ ਟਰੇਨ ਨੂੰ ਖਾਲੀ ਕਰਵਾਇਆ। ਜਾਂਚ ਦੌਰਾਨ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ। ਪੂਰੀ ਜਾਂਚ ਤੋਂ ਬਾਅਦ ਰਾਤ ਕਰੀਬ 10 ਵਜੇ ਰੇਲ ਗੱਡੀ ਨੂੰ ਰਵਾਨਾ ਕੀਤਾ ਗਿਆ। ਗੋਂਡਾ ਦੇ ਜੀ.ਆਰ.ਪੀ. ਇੰਸਪੈਕਟਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਫਰਜ਼ੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਪਤਾ ਲਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਜਰਾਤ 'ਚ ਬੁਲੇਟ ਟਰੇਨ ਕੋਰੀਡੋਰ ਲਈ 12 ਨਦੀ ਪੁਲਾਂ ਦਾ ਨਿਰਮਾਣ ਕੰਮ ਪੂਰਾ
NEXT STORY