ਇਟਾਵਾ (ਭਾਸ਼ਾ)- ਰੇਲਵੇ ਸਟੇਸ਼ਨ ਕੋਲ ਰੇਲ ਪੱਟੜੀ 'ਤੇ ਰੀਲ ਬਣਾਉਂਦੇ ਸਮੇਂ ਇਕ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਮੁੰਡੇ ਸਮੇਤ 2 ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਟਾਵਾ ਜ਼ਿਲ੍ਹੇ 'ਚ ਇਕਦਿਲ ਥਾਣੇ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਭੀਮਸੇਨ ਨੇ ਦੱਸਿਆ ਕਿ ਦਿੱਲੀ-ਹਾਵੜਾ ਰੇਲ ਮਾਰਗ 'ਤੇ ਕਾਨਪੁਰ-ਟੂੰਡਲਾ ਮੰਡਲ 'ਚ ਇਕਦਿਲ ਰੇਲਵੇ ਸਟੇਸ਼ਨ ਕੋਲ ਸ਼ੁੱਕਰਵਾਰ ਸਵੇਰੇ ਰੇਲ ਪੱਟੜੀ 'ਤੇ ਰੀਲ ਬਣਾਉਂਦੇ ਸਮੇਂ ਹਮਸਫ਼ਰ ਐਕਸਪ੍ਰੈੱਸ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਹਿਰਨਪੁਰ ਪਿੰਡ ਦੇ ਅਨੁਜ ਕੁਮਾਰ (20) ਅਤੇ ਰੰਜੀਤ ਕੁਮਾਰ (16) ਦੀ ਮੌਤ ਹੋ ਗਈ।
ਪੁਲਸ ਅਨੁਸਾਰ ਇਸ ਹਾਦਸੇ 'ਚ ਦੋਵੇਂ ਹੀ ਬੁਰੀ ਤਰ੍ਹਾਂ ਕੱਟ ਗਏ ਅਤੇ ਉੱਥੇ ਨੇੜੇ-ਤੇੜੇ ਖੇਤਾਂ 'ਚ ਕੰਮ ਕਰ ਰਹੇ ਪਿੰਡ ਵਾਸੀਆਂ ਨੇ ਪੁਲਸ ਅਤੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਹਾਂ ਲਾਸ਼ਾਂ ਦੀ ਪਛਾਣ ਪਰਿਵਾਰ ਵਾਲਿਆਂ ਨੇ ਮੌਕੇ 'ਤੇ ਪਈਆਂ ਚੱਪਲਾਂ ਦੇਖ ਕੇ ਕੀਤੀ। ਇਸ ਘਟਨਾ ਨਾਲ ਦੀਵਾਲੀ 'ਤੇ ਪੂਰੇ ਪਿੰਡ 'ਚ ਮਾਤਮ ਛਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਅਹਿਮਦਾਬਾਦ 'ਚ ਰੰਗ ਕਰਨ ਦਾ ਕੰਮ ਕਰਦੇ ਸਨ ਅਤੇ ਦੀਵਾਲੀ ਤਿਉਹਾਰ ਮਨਾਉਣ ਲਈ ਘਰ ਆਏ ਹੋਏ ਸਨ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਾਕਿਆਂ ਦੌਰਾਨ ਅੱਖਾਂ 'ਚ ਸੱਟ ਲੱਗਣ ਕਾਰਨ 48 ਲੋਕ ਹਸਪਤਾਲ 'ਚ ਦਾਖਲ
NEXT STORY