ਹੈਦਰਾਬਾਦ- ਹੈਦਰਾਬਾਦ 'ਚ ਦੀਵਾਲੀ ਦੇ ਮੌਕੇ 'ਤੇ ਪਟਾਕਿਆਂ ਦੌਰਾਨ ਅੱਖਾਂ 'ਚ ਸੱਟ ਲੱਗਣ ਕਾਰਨ 48 ਲੋਕਾਂ ਨੂੰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਹਸਪਤਾਲ ਦੀ ਸੁਪਰਡੈਂਟ ਮੋਦਿਨੀ ਪੰਢਰਪੁਰਕਰ ਨੇ ਦੱਸਿਆ ਕਿ ਕੁੱਲ 48 ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹੋਰ 40 ਲੋਕਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਹਨ ਅਤੇ ਦੁਬਾਰਾ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਾਖਲ ਕੀਤੇ ਗਏ 8 ਵਿਅਕਤੀਆਂ ਵਿਚ 3 ਬੱਚੇ ਅਤੇ 5 ਬਾਲਗ ਸ਼ਾਮਲ ਹਨ, ਜਿਨ੍ਹਾਂ 'ਚੋਂ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ, ਜਿਸ ਤੋਂ ਨਜ਼ਰ ਦੇ ਨੁਕਸਾਨ ਦਾ ਖ਼ਤਰਾ ਹੋਵੇ।
ਪਟਾਕੇ ਚਲਾਉਣ ਨੂੰ ਲੈ ਕੇ 20 ਸਾਲਾ ਨੌਜਵਾਨ ਦਾ ਕ.ਤਲ, 5 ਗ੍ਰਿਫਤਾਰ
NEXT STORY