ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਗੋਆ ਦਾ ਰਾਜਪਾਲ ਬਣਾਇਆ ਗਿਆ ਹੈ। ਉਥੇ ਹੀ ਜੀ.ਸੀ. ਮੁਰਮੂ ਨੂੰ ਜੰਮੂ-ਕਸ਼ਮੀਰ ਦਾ ਉਪ ਰਾਜਪਾਲ ਬਣਾਇਆ ਗਿਆ ਹੈ, ਜਦੋਂਕਿ ਲੱਦਾਖ ਦੇ ਉਪ ਰਾਜਪਾਲ ਰਾਧਾਕ੍ਰਿਸ਼ਨ ਮਾਥੁਰ ਹੋਣਗੇ। ਰਾਸ਼ਟਰਪਤੀ ਭਵਨ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸ ਦਈਏ ਕਿ 31 ਅਕਤੂਬਰ ਤੋਂ ਜੰਮੂ-ਕਸ਼ਮੀਰ ਦੋ ਕੇਂਦਰ ਸ਼ਾਸਤ ਸੂਬਿਆਂ (ਜੰਮੂ-ਕਸ਼ਮੀਰ) ਅਤੇ ਲੱਦਾਖ ਵਿਚ ਬਦਲ ਜਾਵੇਗਾ।
ਧਾਰਾ 370 ਹਟਾਏ ਜਾਣ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਸੂਬੇ ਬਣਨ ਤੋਂ ਬਾਅਦ ਉਕਤ ਦੋਹਾਂ ਸੂਬਿਆਂ ਦੇ ਰਾਜਪਾਲ ਕੌਣ ਹੋਣਗੇ ਇਸ ਨੂੰ ਲੈ ਕੇ ਕਈ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਜਿਸ ਦਾ ਅੱਜ ਫੈਸਲਾ ਹੋ ਗਿਆ ਹੈ। ਗਿਰੀਸ਼ ਚੰਦਰ ਮੁਰਮੂ ਧਾਰਾ 370 ਹਟਾਏ ਜਾਣ ਤੋਂ ਬਾਅਦ ਬਣੇ ਕੇਂਦਰ ਸ਼ਾਸਤ ਸੂਬੇ ਜੰਮੂ-ਕਸ਼ਮੀਰ ਦੇ ਪਹਿਲੇ ਐਲ.ਜੀ. ਹੋਣਗੇ। ਉਥੇ ਹੀ ਰਾਧਾਕ੍ਰਿਸ਼ਨ ਮਾਥੁਰ ਲੱਦਾਖ ਦੇ ਪਹਿਲੇ ਐਲ.ਜੀ. ਹੋਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਦੇ ਲਈ ਗਿਰੀਸ਼ ਚੰਦਰ ਮੁਰਮੂ ਨੂੰ ਚੁਣਿਆ ਹੈ। ਮੁਰਮੂ ਅਤੇ ਪੀ.ਐਮ. ਮੋਦੀ ਦਾ ਪੁਰਾਣਾ ਰਿਸ਼ਤਾ ਰਿਹਾ ਹੈ। ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਮੁਰਮੂ ਉਨ੍ਹਾਂ ਦੇ ਪ੍ਰਧਾਨ ਸਕੱਤਰ ਸਨ। ਗੁਜਰਾਤ ਕੈਡਰ ਦੇ 1985 ਬੈਚ ਦੇ ਆਈ.ਏ.ਐਸ. ਅਧਿਕਾਰੀ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਭਰੋਸੇਮੰਦ ਲੋਕਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸੇ ਕਾਰਨ ਉਨ੍ਹਾਂ ਨੂੰ ਕੇਂਦਰ ਵਿੱਤ ਮੰਤਰਾਲੇ ਵਿਚ ਵਪਾਰ ਵਿਭਾਗ ਦਾ ਸਕੱਤਰ ਅਹੁਦਾ ਵੀ ਸੌਂਪਿਆ ਗਿਆ ਸੀ।
ਕੇਂਦਰ ਸਰਕਾਰ ਵਿਚ ਰਹਿੰਦੇ ਹੋਏ ਉਨ੍ਹਾਂ ਨੇ ਸਰਕਾਰੀ ਖਰਚਿਆਂ ਨੂੰ ਘੱਟ ਕਰਨ ਵੱਲ ਕੰਮ ਕੀਤਾ। ਇਸ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਕਈ ਯੋਜਨਾਵਾਂ ਦਾ ਮਰਜ ਕਰਨ ਅਤੇ ਕੁਝ 'ਤੇ ਰੋਕ ਲਗਾਉਣ ਦੀ ਵੀ ਗੱਲ ਆਖੀ। ਉਨ੍ਹਾਂ ਨੇ ਮਾਲੀਆ, ਵਿੱਤੀ ਘਾਟਾ ਅਤੇ ਵਪਾਰ ਦੀਆਂ ਤਰਜੀਹਾਂ ਵਿਚਾਲੇ ਸੰਤੁਲਨ ਬਣਾਉਣ 'ਤੇ ਜ਼ੋਰ ਦਿੱਤਾ।
ਕੁਵੈਤ ’ਚ 200 ਤੋਂ ਵੱਧ ਐਸੋਸੀਏਸ਼ਨਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੇ ਜਾਣ ਖਿਲਾਫ ਅਰਜ਼ੀ ਦਾਇਰ
NEXT STORY