ਨੈਸ਼ਨਲ ਡੈਸਕ: ਨਵੇਂ ਕਾਨੂੰਨ ਵਿਰੁੱਧ ਡਰਾਈਵਰਾਂ ਦੇ ਸੰਘਰਸ਼ ਵਿਚਾਲੇ ਕੇਂਦਰ ਸਰਕਾਰ ਅਤੇ ਡਰਾਈਵਰਾਂ ਵਿਚਾਲੇ ਮੀਟਿੰਗ ਖ਼ਤਮ ਹੋ ਗਈ ਹੈ। ਇਸ ਮੀਟਿੰਗ ਮਗਰੋਂ ਜਨਤਾ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ ਤੇ ਦੋਹਾਂ ਧਿਰਾਂ ਵਿਚਾਲੇ ਸਹਿਮਤੀ ਬਣ ਗਈ ਹੈ। ਟਰਾਂਸਪੋਰਟਰਾਂ ਵੱਲੋਂ ਫ਼ੌਰੀ ਤੌਰ 'ਤੇ ਕੰਮ 'ਤੇ ਪਰਤਨ ਦੀ ਗੱਲ ਆਖ਼ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨੇ ਜਾਣ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਪਹਿਲਾ ਬਿਆਨ
ਮੀਟਿੰਗ ਮਗਰੋਂ ਜਾਣਕਾਰੀ ਸਾਂਝੀ ਕਰਦਿਆਂ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਅਸੀਂ ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ ਅਜੇ ਲਾਗੂ ਨਹੀਂ ਹੋਇਆ। ਉਨ੍ਹਾਂ ਭਰੋਸਾ ਦਵਾਇਆ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 106/2 ਨੂੰ ਲਾਗੂ ਕਰਨ ਤੋਂ ਪਹਿਲਾਂ ਅਸੀਂ ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਨੁਮਾਇੰਦਿਆਂ ਨਾਲ ਚਰਚਾ ਜ਼ਰੂਰ ਕੀਤੀ ਜਾਵੇਗੀ ਤੇ ਉਸ ਮਗਰੋਂ ਹੀ ਕੋਈ ਫ਼ੈਸਲਾ ਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - “ਬਲੈਕਸਪੌਟ 100 ਮੀਟਰ ਦੀ ਦੂਰੀ ਤੇ ਹੈ”: ਪੰਜਾਬ 'ਚ ਗੱਡੀ ਚਲਾਉਂਦਿਆਂ ਖ਼ਤਰਨਾਕ ਥਾਵਾਂ ਬਾਰੇ ਮਿਲਣਗੇ Voice Alert
ਮੀਟਿੰਗ ਮਗਰੋਂ ਕੇਂਦਰ ਤੇ ਟ੍ਰਾਂਸਪੋਰਟਰਾਂ ਵਿਚਾਲੇ ਸਹਿਮਤੀ ਬਣ ਗਈ ਹੈ ਤੇ ਟ੍ਰਾਂਸਪੋਰਟਰ ਫ਼ੌਰੀ ਤੌਰ 'ਤੇ ਕੰਮ ਸ਼ੁਰੂ ਕਰ ਦੇਣਗੇ। ਉਨ੍ਹਾਂ ਵੱਲੋਂ ਟਰੱਕ ਡਰਾਈਵਰਾਂ ਨੂੰ ਵੀ ਕੰਮ 'ਤੇ ਪਰਤਨ ਦੀ ਅਪੀਲ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਣੀਪੁਰ ’ਚ ਅੱਤਵਾਦੀਆਂ ਵਲੋਂ ਹਮਲਾ, 5 ਜਵਾਨ ਜ਼ਖਮੀ
NEXT STORY