ਇੰਫਾਲ, (ਯੂ. ਐੱਨ. ਆਈ.)- ਮਣੀਪੁਰ ਦੇ ਤੇਂਗਨੋਪਾਲ ਜ਼ਿਲੇ ਦੇ ਮੋਰੇਹ ’ਚ ਮੰਗਲਵਾਰ ਸ਼ੱਕੀ ਕੁਕੀ ਅੱਤਵਾਦੀਆਂ ਦੇ ਹਮਲੇ ’ਚ 5 ਜਵਾਨ ਜ਼ਖਮੀ ਹੋ ਗਏ। ਇਨ੍ਹਾਂ ’ਚ ਚਾਰ ਪੁਲਸ ਮੁਲਾਜ਼ਮ ਅਤੇ ਬੀ. ਐੱਸ. ਐੱਫ. ਦਾ ਇਕ ਜਵਾਨ ਸ਼ਾਮਲ ਹਨ।
ਜ਼ਖਮੀਆਂ ਨੂੰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਇੰਫਾਲ ਭੇਜਿਆ ਗਿਆ ਹੈ। 1 ਜਨਵਰੀ ਤੋਂ ਕੁਕੀ ਅੱਤਵਾਦੀ ਆਰ.ਪੀ.ਜੀ., ਮੋਰਟਾਰ ਅਤੇ ਸਨਾਈਪਰਾਂ ਦੀ ਵਰਤੋਂ ਕਰ ਕੇ ਜਵਾਨਾਂ ’ਤੇ ਹਮਲਾ ਕਰ ਰਹੇ ਹਨ।
ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੋਰੇਹ ਸ਼ਹਿਰ ’ਚ ਸੁਰੱਖਿਆ ਫੋਰਸਾਂ ’ਤੇ ਹਮਲੇ ’ਚ ਭਾੜੇ ਦੇ ਮਿਆਂਮਾਰ ਦੇ ਲੜਾਕਿਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ।
ਇੱਥੇ ਰੀਜਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਇਲਾਜ ਅਧੀਨ ਜ਼ਖ਼ਮੀ ਸੁਰੱਖਿਆ ਕਰਮੀਆਂ ਨੂੰ ਮਿਲਣ ਪਿੱਛੋਂ ਉਨ੍ਹਾਂ ਕਿਹਾ ਕਿ ਅੱਤਵਾਦੀ ਆਧੁਨਿਕ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ। ਸਰਕਾਰ ਉਨ੍ਹਾਂ ਨੂੰ ਢੁੱਕਵਾਂ ਜਵਾਬ ਦੇ ਰਹੀ ਹੈ। ਸਰਚ ਅਤੇ ਘੇਰਾਬੰਦੀ ਦੀ ਮੁਹਿੰਮ ਚੱਲ ਰਹੀ ਹੈ । ਸੁਰੱਖਿਆ ਫੋਰਸਾਂ ਦੇ ਵਾਧੂ ਜਵਾਨ ਭੇਜੇ ਜਾ ਰਹੇ ਹਨ।
ਹੁਣ ਸੱਤਾ ’ਚ ਬੈਠੇ ਲੋਕਾਂ ਲਈ ਧਰਮ-ਨਿਰਪੱਖਤਾ ਦੀ ਕੋਈ ਕੀਮਤ ਨਹੀਂ : ਸੋਨੀਆ
NEXT STORY