ਕੁਪਵਾੜਾ- ਉੱਤਰ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੀ ਲੋਲਾਬ ਘਾਟੀ ਦੇ ਵਿਦਿਆਰਥੀਆਂ ਨੇ ਕਰੁਸਾਨ ਅਤੇ ਧੇਰੀਆਨ 'ਚ ਸੋਮਵਾਰ ਨੂੰ ਪੁਲਵਾਮਾ ਹਾਦਸੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਤਿਰੰਗਾ ਰੈਲੀ ਕੱਢੀ। ਪਾਕਿਸਤਾਨ ਸਮਰਥਿਤ ਅੱਤਵਾਦ ਵਿਰੁੱਧ ਕੱਢੀ ਗਈ ਰੈਲੀ 'ਚ ਸ਼ਾਮਲ ਵਿਦਿਆਰਥੀ ਅਤੇ ਨੌਜਵਾਨ ਹੱਥਾਂ 'ਚ ਤਿਰੰਗਾ ਅਤੇ ਦੇਸ਼ਭਗਤੀ ਦੇ ਜਜ਼ਾਬਤ ਦਰਸਾਉਣ ਵਾਲੀਆਂ ਤਖਤੀਆਂ ਫੜੇ ਹੋਏ ਹਨ। ਇਨ੍ਹਾਂ ਤਖਤੀਆਂ 'ਤੇ ਕਸ਼ਮੀਰ ਨੂੰ ਅੱਤਵਾਦ ਤੋਂ ਬਚਾਓ, ਮੇਰਾ ਭਾਰਤ-ਮੇਰਾ ਮਾਣ ਵਰਗੇ ਨਾਅਰੇ ਲਿਖੇ ਹੋਏ ਸਨ। ਇਸ ਪ੍ਰੋਗਰਾਮ ਦਾ ਆਯੋਜਨ ਲੋਲਾਬ ਸਟੂਡੈਂਟਸ ਐਂਡ ਯੂਥ ਫੋਰਮ ਵਲੋਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੁਲਵਾਮਾ ਅੱਤਵਾਦੀ ਹਮਲੇ ਦੀ ਬਰਸੀ ’ਤੇ ਸ਼ਹੀਦਾਂ ਨੂੰ ਨਮਨ, ਲੋਕ ਬੋਲੇ- ਨਹੀਂ ਭੁਲਾਂਗੇ ਅੱਜ ਦਾ ਉਹ ਦਿਨ
ਪੁਲਵਾਮਾ ਦੇ ਲੇਥਪੋਰਾ 'ਚ 14 ਫਰਵਰੀ 2019 ਨੂੰ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਇਕ ਆਤਮਘਾਤੀ ਹਮਲਾਵਰ ਨੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦੇ ਇਕ ਕਾਫ਼ਲੇ 'ਤੇ ਹਮਲਾ ਕਰ ਦਿੱਤਾ ਸੀ। ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਸੋਮਵਾਰ ਨੂੰ ਹਮਲੇ ਦੀ ਤੀਜੀ ਬਰਸੀ 'ਤੇ ਪੂਰਾ ਦੇਸ਼ ਜਵਾਨਾਂ ਦੇ ਸਰਵਉੱਚ ਬਲੀਦਾਨ ਨੂੰ ਯਾਦ ਕਰ ਰਿਹਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦਾਂ ਦੀ ਯਾਦ 'ਚ ਦੀਪ ਜਗਾਉਣ ਨਾਲ ਹੋਈ। ਇਸ ਤੋਂ ਬਾਅਦ 2 ਮਿੰਟ ਦਾ ਮੌਨ ਰੱਖਣ ਤੋਂ ਬਾਅਦ ਪਾਕਿਸਤਾਨ ਸਮਰਥਿਤ ਅੱਤਵਾਦ ਵਿਰੁੱਧ ਤਿਰੰਗਾ ਰੈਲੀ ਦਾ ਆਯੋਜਨ ਕੀਤਾ ਗਿਆ। ਅੰਤ 'ਚ ਰਾਸ਼ਟਰਗੀਤ ਨਾਲ ਪ੍ਰੋਗਰਾਮ ਦਾ ਸਮਾਪਨ ਹੋ ਗਿਆ।
ਇਹ ਵੀ ਪੜ੍ਹੋ : 14 ਔਰਤਾਂ ਨਾਲ ਵਿਆਹ ਕਰਨ ਵਾਲਾ ਪੁੱਜਿਆ ਸਲਾਖ਼ਾਂ ਪਿੱਛੇ, ਇਸ ਤਰ੍ਹਾਂ ਸੱਚਾਈ ਆਈ ਸਾਹਮਣੇ
ਜੇਲ੍ਹ ’ਚ ਬੰਦ ਕੈਦੀ ਨੇ ਕੀਤੀ ਖ਼ੁਦਕੁਸ਼ੀ, ਜਬਰ-ਜ਼ਿਨਾਹ ਦੇ ਦੋਸ਼ ’ਚ ਸੀ ਕੈਦ
NEXT STORY