ਕੋਲਕਾਤਾ (ਏਜੰਸੀ)- ਪੁਲਸ ਐਤਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਮਮਤਾ ਬੈਨਰਜੀ ਦੀ ਅਗਵਾਈ ਵਾਲੇ ਧੜੇ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੀ ਰਿਹਾਇਸ਼ ’ਤੇ ਪੁੱਜੀ ਅਤੇ ਕੈਮਕ ਸਟ੍ਰੀਟ ਪਾਰਟੀ ਦਫਤਰ ਦਾ ਹੋਰਡਿੰਗ ਹਟਾਉਣ ਦੌਰਾਨ ਹਿੰਸਾ ਦੇ ਮਾਮਲੇ ’ਚ ਫਿਰ ਤੋਂ ਪੁੱਛਗਿੱਛ ਲਈ ਬੁਲਾਉਣ ਦਾ ਨੋਟਿਸ ਦਿੱਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਹਫ਼ਤੇ ਭਰ ’ਚ ਪੁਲਸ ਦੂਜੀ ਵਾਰ ਡਾਇਮੰਡ ਹਾਰਬਰ ਸੰਸਦ ਮੈਂਬਰ ਦੇ ਕਾਲੀਘਾਟ ਸਥਿਤ ਰਿਹਾਇਸ਼ ’ਤੇ ਇਸ ਮਕਸਦ ਨਾਲ ਪਹੁੰਚੀ। ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਬੈਨਰਜੀ ਘਰ ’ਚ ਮੌਜੂਦ ਨਹੀਂ ਸਨ ਅਤੇ ਨੋਟਿਸ ਲੈਣ ਲਈ ਵੀ ਘਰ ਦਾ ਕੋਈ ਮੈਂਬਰ ਹਾਜ਼ਰ ਨਹੀਂ ਸੀ।
ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਨੋਟਿਸ ਅਭਿਸ਼ੇਕ ਬੈਨਰਜੀ ਦੀ ਰਿਹਾਇਸ਼ ’ਤੇ ਉਨ੍ਹਾਂ ਦੇ ਕਰਮਚਾਰੀ ਨੂੰ ਫੜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਨਗਰ ਨਿਗਮ ਨੇ ਦੋਸ਼ ਲਾਇਆ ਸੀ ਕਿ ਪਿਛਲੇ ਮਹੀਨੇ ਕੈਮਕ ਸਟ੍ਰੀਟ ’ਤੇ ਮੌਜੂਦ ਇਕ ਇਮਾਰਤ ਤੋਂ ਤ੍ਰਿਣਮੂਲ ਦਾ ਹੋਰਡਿੰਗ ਹਟਾਉਣ ਦੀ ਕੋਸ਼ਿਸ਼ ਦੌਰਾਨ ਪੁਲਸ ਕਰਮਚਾਰੀਆਂ ਅਤੇ ਨਿਗਮ ਕਰਮਚਾਰੀਆਂ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਇਸ ਇਮਾਰਤ ’ਚ ਪਾਰਟੀ ਦਾ ਦਫਤਰ ਹੈ।
ਫੌਜ ਨੂੰ ਹੁਣ ਮਿਲੇਗਾ 'ਭਾਰਤ ਰਾਈਸ', ਦੂਰ ਦੀਆਂ ਚੌਕੀਆਂ ਤੱਕ ਸਿੱਧੇ ਪਹੁੰਚਣਗੇ ਚੌਲ
NEXT STORY