ਨੈਸ਼ਨਲ ਡੈਸਕ : ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਨਨਾਵੀਂ 'ਚ ਮੰਗਲਵਾਰ ਇਕ ਸੜਕ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ। ਦੋਵੇਂ ਮਾਂ-ਪੁੱਤ ਟਰੱਕ ਦੇ ਹੇਠਾਂ ਕੁਚਲੇ ਗਏ, ਜਦਕਿ ਵਿਅਕਤੀ ਸੜਕ ਦੇ ਕਿਨਾਰੇ ਡਿੱਗ ਕੇ ਬਚ ਗਿਆ। ਮਰਨ ਵਾਲਿਆਂ 'ਚ ਸਵਰਨ ਕੌਰ (23) ਤੇ ਉਸ ਦਾ 6 ਸਾਲਾ ਪੁੱਤਰ ਵੰਸ਼ਪ੍ਰੀਤ ਸ਼ਾਮਲ ਹਨ, ਜੋ ਕਿ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਭਭੌਰ ਦੇ ਰਹਿਣ ਵਾਲੇ ਸਨ। ਦੂਜੇ ਪਾਸੇ ਹਾਦਸੇ ਵਿੱਚ ਮ੍ਰਿਤਕਾ ਦਾ ਪਤੀ ਕਰਨੈਲ ਸਿੰਘ ਜ਼ਖ਼ਮੀ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਕਾਰਾਂ ਦੀ ਆਹਮੋ-ਸਾਹਮਣੇ ਟੱਕਰ 'ਚ 5 ਜ਼ਖ਼ਮੀ
ਥਾਣਾ ਬੰਗਾਣਾ ਦੇ ਐੱਸਐੱਚਓ ਬਾਬੂ ਰਾਮ ਨੇ ਦੱਸਿਆ ਕਿ ਮ੍ਰਿਤਕ ਸਵਰਨ ਕੌਰ ਆਪਣੇ ਪਤੀ ਕਰਨੈਲ ਸਿੰਘ ਤੇ ਪੁੱਤਰ ਵੰਸ਼ਪ੍ਰੀਤ ਨਾਲ ਮੋਟਰਸਾਈਕਲ ’ਤੇ ਘਰ ਵਾਪਸ ਜਾ ਰਹੀ ਸੀ। ਪੁਲਸ ਨੇ ਟਰੱਕ ਚਾਲਕ ਬਲਵੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਖੇਤਰੀ ਹਸਪਤਾਲ ਊਨਾ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਰੋਹਤਕ 'ਚ ਵਾਪਰੀ ਦਿਲ ਕੰਬਾਊ ਵਾਰਦਾਤ, ਡਾਕਟਰ ਪਤੀ ਨੇ ਪਤਨੀ ਤੇ ਬੱਚਿਆਂ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ
ਮੰਗਲਵਾਰ ਸਵੇਰੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਭਭੌਰ ਦਾ ਕਰਨੈਲ ਸਿੰਘ ਸਿੱਧਪੀਠ ਬਾਬਾ ਬਾਲਕਨਾਥ ਦੇ ਮੱਥਾ ਟੇਕ ਕੇ ਆਪਣੇ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ। ਸਵੇਰੇ 11 ਵਜੇ ਦੇ ਕਰੀਬ ਲਠਿਆਣੀ-ਊਨਾ ਮੁੱਖ ਮਾਰਗ 'ਤੇ ਨਨਾਵੀਂ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਫਿਸਲ ਗਿਆ, ਜਿਸ ਕਾਰਨ ਕਰਨੈਲ ਸਿੰਘ ਮੋਟਰਸਾਈਕਲ ਸਮੇਤ ਇਕ ਪਾਸੇ ਡਿੱਗ ਗਿਆ।
ਇਹ ਵੀ ਪੜ੍ਹੋ : ਜਲੰਧਰ 'ਚ ਲੁਟੇਰਿਆਂ ਨੂੰ ਨਹੀਂ ਕਿਸੇ ਦਾ ਖ਼ੌਫ, ਦਿਨ-ਦਿਹਾੜੇ ਘਰ 'ਚ ਵੜ ਕੇ ਔਰਤ ਦਾ ਕੀਤਾ ਕਤਲ
ਐੱਸਐੱਚਓ ਬਾਬੂ ਰਾਮ ਨੇ ਦੱਸਿਆ ਕਿ ਸਵਰਨ ਕੌਰ ਅਤੇ ਵੰਸ਼ਪ੍ਰੀਤ ਪੱਕੀ ਸੜਕ 'ਤੇ ਡਿੱਗ ਪਏ ਤੇ ਬੰਗਾਣਾ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਮੌਕੇ 'ਤੇ ਲੋਕ ਇਕੱਠੇ ਹੋ ਗਏ। ਇਸ ਦੀ ਸੂਚਨਾ ਲੋਕਾਂ ਨੇ ਥਾਣਾ ਬੰਗਾਣਆ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ। ਇਸ ਮਗਰੋਂ ਪੁਲਸ ਨੇ ਮੋਟਰਸਾਈਕਲ ਸਵਾਰ ਕਰਨੈਲ ਸਿੰਘ ਦੇ ਬਿਆਨ ਦਰਜ ਕਰਕੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸ਼ਿਮਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, 700 ਮੀਟਰ ਡੂੰਘੀ ਖੱਡ ’ਚ ਡਿੱਗਾ ਟੈਂਪੂ, 3 ਪੰਜਾਬੀ ਨੌਜਵਾਨਾਂ ਦੀ ਮੌਤ
NEXT STORY