ਨੈਸ਼ਨਲ ਡੈਸਕ: ਹਰਿਆਣਾ ਦੇ ਰੋਹਤਕ 'ਚ ਮੰਗਲਵਾਰ ਸ਼ਾਮ ਨੂੰ ਇਕ ਕਮਰੇ 'ਚ ਪੂਰੇ ਪਰਿਵਾਰ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ 'ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਮ੍ਰਿਤਕ ਡਾਕਟਰ ਨੇ ਚਾਕੂ ਨਾਲ ਆਪਣੀ ਪਤਨੀ ਅਤੇ ਪੁੱਤ-ਧੀ ਦਾ ਗਲ਼ਾ ਵੱਢ ਕੇ ਕਤਲ ਕੀਤਾ ਹੈ, ਜਿਸ ਤੋਂ ਬਾਅਦ ਉਸ ਨੇ ਵੀ ਖੁਦਕੁਸ਼ੀ ਕਰ ਲਈ। ਡੀਐੱਸਪੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਮ੍ਰਿਤਕ ਵਿਨੋਦ ਨੇ ਲਿਖਿਆ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੈ ਅਤੇ ਕਾਫੀ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਖੁਦਕੁਸ਼ੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਲੁਟੇਰਿਆਂ ਨੂੰ ਨਹੀਂ ਕਿਸੇ ਦਾ ਖ਼ੌਫ, ਦਿਨ-ਦਿਹਾੜੇ ਘਰ 'ਚ ਵੜ ਕੇ ਔਰਤ ਦਾ ਕੀਤਾ ਕਤਲ
ਪੁਲਸ ਨੂੰ ਮੌਕੇ ਤੋਂ ਨੀਂਦ ਦੀਆਂ ਗੋਲੀਆਂ ਵੀ ਮਿਲੀਆਂ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਪਹਿਲਾਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਤੇ ਫਿਰ ਸੌਂਦੇ ਸਮੇਂ ਬੇਰਹਿਮੀ ਨਾਲ ਉਨ੍ਹਾਂ ਦਾ ਗਲ਼ਾ ਵੱਢ ਦਿੱਤਾ। ਵਿਨੋਦ ਦੀ ਮੌਤ ਕਿਵੇਂ ਹੋਈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਉਸ ਕੋਲੋਂ ਸ਼ਰਾਬ ਦੀ ਬੋਤਲ ਅਤੇ ਟੀਕਾ ਬਰਾਮਦ ਕੀਤਾ ਹੈ।
ਔਰਤ-ਪੁੱਤ ਦੀ ਲਾਸ਼ ਬੈੱਡ, ਬੇਟੀ ਦੀ ਮੰਜੇ ਅਤੇ ਪਤੀ ਦੀ ਸੋਫੇ 'ਤੇ ਮਿਲੀ
ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ। ਮ੍ਰਿਤਕਾਂ ਦੀ ਪਛਾਣ 35 ਸਾਲਾ ਵਿਨੋਦ, ਉਸ ਦੀ ਪਤਨੀ ਸੋਨੀ, 7 ਸਾਲਾ ਬੇਟੀ ਯੁਵਿਕਾ ਅਤੇ 5 ਸਾਲਾ ਪੁੱਤਰ ਅੰਸ਼ ਵਾਸੀ ਬਾਰਸੀ ਨਗਰ ਵਜੋਂ ਹੋਈ ਹੈ। ਕਮਰੇ 'ਚ ਜਾ ਕੇ ਦੇਖਿਆ ਤਾਂ ਔਰਤ ਅਤੇ ਪੁੱਤਰ ਦੀਆਂ ਲਾਸ਼ਾਂ ਬੈੱਡ 'ਤੇ ਪਈਆਂ ਸਨ। ਬੇਟੀ ਦੀ ਲਾਸ਼ ਕੋਲ ਹੀ ਮੰਜੇ 'ਤੇ ਪਈ ਸੀ, ਜਦਕਿ ਪਤੀ ਵਿਨੋਦ ਦੀ ਲਾਸ਼ ਕਮਰੇ 'ਚ ਰੱਖੇ ਸੋਫੇ 'ਤੇ ਪਈ ਸੀ। ਦੋਵਾਂ ਬੱਚਿਆਂ ਅਤੇ ਪਤਨੀ ਦੇ ਗਲ਼ੇ ਤੇਜ਼ਧਾਰ ਹਥਿਆਰ ਨਾਲ ਵੱਢੇ ਗਏ ਹਨ।
ਇਹ ਵੀ ਪੜ੍ਹੋ : ਜਗਦੀਸ਼ ਝੀਂਡਾ ਦਾ ਭਾਜਪਾ 'ਤੇ ਹਮਲਾ, ਕਿਹਾ- ਹਰਿਆਣਾ ਸਰਕਾਰ ਸਿੱਖਾਂ ’ਚ ਕਰਵਾਉਣਾ ਚਾਹੁੰਦੀ ਹੈ ਭਰਾ ਮਾਰੂ ਜੰਗ
ਭਰਾ ਨੇ ਸਭ ਤੋਂ ਪਹਿਲਾਂ ਦੇਖੀਆਂ ਲਾਸ਼ਾਂ
ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਵਿਨੋਦ ਦਾ ਛੋਟਾ ਭਰਾ ਵਿਕਰਮ ਘਰ ਆਇਆ। ਵਿਕਰਮ ਨੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਪੂਰਾ ਪਰਿਵਾਰ ਮ੍ਰਿਤਕ ਪਿਆ ਸੀ। ਉਹ ਸਾਰਿਆਂ ਦੀਆਂ ਲਾਸ਼ਾਂ ਇਕੱਠੀਆਂ ਦੇਖ ਕੇ ਦੰਗ ਰਹਿ ਗਿਆ। ਵਿਕਰਮ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਟੀਮ ਵੀ ਮੌਕੇ 'ਤੇ ਪਹੁੰਚ ਗਈ।
ਮੌਕੇ ਤੋਂ ਮਿਲਿਆ ਖੂਨ ਨਾਲ ਲੱਥਪਥ ਚਾਕੂ
ਐੱਫਐੱਸਐੱਲ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਇਸ ਦੇ ਨਾਲ ਹੀ ਪੁਲਸ ਦੀ ਜਾਂਚ 'ਚ ਘਟਨਾ ਸਥਾਨ ਤੋਂ ਇਕ ਚਾਕੂ ਵੀ ਮਿਲਿਆ ਹੈ, ਜਿਸ 'ਤੇ ਖੂਨ ਦੇ ਨਿਸ਼ਾਨ ਸਨ। ਖੂਨ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਸ ਵੀ ਜਾਂਚ 'ਚ ਜੁਟੀ ਹੋਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
‘RRR’ ਦਾ ਜਲਵਾ, ‘ਨਾਟੂ-ਨਾਟੂ’ ਗੀਤ ‘ਓਰਿਜਨਲ ਸੌਂਗ ਕੈਟਾਗਰੀ’ ’ਚ ਆਸਕਰ ਲਈ ਨੌਮੀਨੇਟ
NEXT STORY