ਜਲੰਧਰ (ਸੁਨੀਲ ਮਹਾਜਨ) : ਜਲੰਧਰ 'ਚ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਇਕ ਘਰ 'ਚ ਦਾਖਲ ਹੋ ਕੇ 45-50 ਸਾਲਾ ਔਰਤ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਲੁਟੇਰੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਗਏ। ਇਸ ਸਮੇਂ ਕਤਲ ਕੀਤੀ ਗਈ ਔਰਤ ਦਾ ਲੜਕਾ ਆਪਣੇ ਕਮਰੇ 'ਚ ਸੁੱਤਾ ਹੋਇਆ ਸੀ ਅਤੇ ਘਰ 'ਚ ਕੰਮ ਕਰਦੀ ਔਰਤ ਨੇ ਘਰ ਦੀ ਛੱਤ 'ਤੇ ਚੜ੍ਹ ਕੇ ਆਪਣੀ ਜਾਨ ਬਚਾਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਜਗਦੀਸ਼ ਝੀਂਡਾ ਦਾ ਭਾਜਪਾ 'ਤੇ ਹਮਲਾ, ਕਿਹਾ- ਹਰਿਆਣਾ ਸਰਕਾਰ ਸਿੱਖਾਂ ’ਚ ਕਰਵਾਉਣਾ ਚਾਹੁੰਦੀ ਹੈ ਭਰਾ ਮਾਰੂ ਜੰਗ
ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਤਾਂ ਪਤਾ ਲੱਗਾ ਕਿ ਘਰ 'ਚ ਰੱਖੇ ਕੁੱਤੇ ਨੂੰ ਵੀ ਲੁਟੇਰਿਆਂ ਨੇ ਜ਼ਖਮੀ ਕੀਤਾ ਹੈ। ਇਸ ਦੌਰਾਨ ਘਰ 'ਚ ਕੰਮ ਕਰਨ ਵਾਲੀ ਵੀ ਛੱਤ ਵੱਲ ਭੱਜੀ ਤੇ ਉਹ ਵੀ ਜ਼ਖਮੀ ਹੋ ਗਈ। ਥਾਣਾ ਬਸਤੀ ਬਾਵਾ ਖੇਲ ਦੇ ਏਐੱਸਆਈ ਬਲਵੰਤ ਸਿੰਘ ਨੇ ਦੱਸਿਆ ਕਿ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਨੇ ਔਰਤ ਦਾ ਗਲ਼ਾ ਵੱਢ ਕੇ ਕਤਲ ਕੀਤਾ ਹੈ। ਫਿਲਹਾਲ ਲੁਟੇਰੇ ਇਕ ਮੋਬਾਈਲ ਅਤੇ ਕੁਝ ਸਾਮਾਨ ਆਪਣੇ ਨਾਲ ਲੈ ਗਏ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਭਾਲ ਲਈ ਪੁਲਸ ਟੀਮਾਂ ਭੇਜ ਦਿੱਤੀਆਂ ਗਈਆਂ ਹਨ। ਮ੍ਰਿਤਕ ਔਰਤ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : Inflation in Pakistan: ਆਖਿਰ ਪਾਕਿਸਤਾਨ 'ਚ ਇੰਨਾ ਮਹਿੰਗਾ ਕਿਉਂ ਹੈ ਆਟਾ?, ਜਾਣੋ ਵਜ੍ਹਾ
ਕਾਤਲ ਗ੍ਰਿਫ਼ਤਾਰ
ਜਲੰਧਰ ਪੁਲਸ ਨੇ 2-3 ਘੰਟਿਆਂ ਦੇ ਅੰਦਰ ਹੀ ਲੁੱਟ ਅਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਤੇ ਕਮਲੇਸ਼ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਲੁੱਟ ਦੇ ਦੌਰਾਨ ਚੋਰੀ ਕੀਤਾ ਗਿਆ ਸਾਮਾਨ ਅਤੇ ਕਤਲ 'ਚ ਵਰਤਿਆ ਗਿਆ ਤੇਜ਼ਧਾਰ ਚਾਕੂ ਵੀ ਬਰਾਮਦ ਕੀਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਦਿੱਲੀ ਏਅਰਪੋਰਟ ਲਈ ਸਰਕਾਰੀ ਵੋਲਵੋ ਬੱਸਾਂ ਚੱਲਣ ਨਾਲ ਨਿੱਜੀ ਕੰਪਨੀਆਂ ਦਾ ਏਕਾਧਿਕਾਰ ਹੋਇਆ ਖ਼ਤਮ : ਭੁੱਲਰ
NEXT STORY