ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਛਿੰਦਵਾੜਾ ਜਿਲ੍ਹੇ ਦੀ ਸਿਲੇਵਾਨੀ ਘਾਟੀ 'ਚ ਬੀਤੇ ਦਿਨੀਂ ਮੱਕੀ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਅਤੇ 250 ਫੁੱਟ ਡੂੰਘੀ ਖੱਡ 'ਚ ਜਾ ਡਿੱਗਾ। ਘਟਨਾ ਸਵੇਰੇ 7 ਵਜੇ ਵਾਪਰੀ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਕਈ ਘੰਟੇ ਤੱਕ ਟਰੱਕ ਦੇ ਮਲਬੇ ਹੇਠਾਂ ਦੱਬਿਆ ਰਿਹਾ ਜਿਸਨੂੰ ਟਰੱਕ ਮਾਲਕ ਨੇ GPS ਦੀ ਮਦਦ ਨਾਲ ਘਟਨਾ ਸਥਾਨ ਤੋਂ ਲੱਭਿਆ। ਟਰੱਕ ਡਰਾਈਵਰ ਦੀ ਪਹਿਚਾਣ ਆਸਿਫ ਖਾਨ ਨਿਵਾਸੀ ਜਿਲ੍ਹਾ ਸੀਵਨੀ ਵਜੋਂ ਹੋਈ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੱਕੀ ਨਾਲ ਲੱਦਿਆ ਇਕ ਟਰੱਕ ਚਾਂਦ ਪਿੰਡ ਤੋਂ ਰਵਾਨਾ ਹੋ ਕੇ ਸੌਸਰ ਤਹਿਸੀਲ ਦੇ ਬੋਰਗਾਂਵ ਇੰਡਸਟ੍ਰੀਅਲ ਏਰੀਆ ਲਈ ਰਵਾਨਾ ਹੋਇਆ ਸੀ। ਜਦੋਂ ਟਰੱਕ ਤੈਅ ਸਮੇਂ 'ਤੇ ਮੰਜ਼ਿਲ 'ਤੇ ਨਹੀਂ ਪਹੁੰਚਿਆ ਤਾਂ ਟਰੱਕ ਮਾਲਕ ਰਵੀ ਬਘੇਲ ਨੇ GPS ਰਾਹੀਂ ਲੋਕੇਸ਼ਨ ਚੈਕ ਕਰਨ 'ਤੇ ਟਰੱਕ ਸਿਲੇਵਾਨੀ ਘਾਟੀ 'ਚ ਹੋਣ ਦਾ ਪਤਾ ਲੱਗਾ ਜਿਸ 'ਤੇ ਟਰੱਕ ਮਾਲਕ ਨੇ ਪੁਲਸ ਦੀ ਸਹਾਇਤਾ ਨਾਲ ਘਟਨਾ ਸਥਾਨ 'ਤੇ ਪਹੁੰਚ ਕੇ ਰੈਸਕਿਊ ਟੀਮ ਦੀ ਮਦਦ ਨਾਲ ਡਰਾਈਵਰ ਨੂੰ ਟਰੱਕ ਵਿਚੋਂ ਬਾਹਰ ਕੱਢਿਆ। ਇਸ ਘਟਨਾ ਦੌਰਾਨ ਟਰੱਕ ਡਰਾਈਵਰ ਵਾਲ-ਵਾਲ ਬਚ ਗਿਆ।
ਗੱਡੀ 'ਚ ਆਂਡੇ ਖਾਂਦੇ ਸਮੇਂ ਸਰਕਾਰੀ ਅਧਿਆਪਕ ਨਾਲ ਵਾਪਰੀ ਅਜਿਹੀ ਘਟਨਾ, ਪੈ ਗਿਆ ਚੀਕ-ਚਿਹਾੜਾ
NEXT STORY