ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ ਵੀ ਹੋਵੇਗੀ। ਆਪਣੀ ਭਾਰਤ ਯਾਤਰਾ ਦੌਰਾਨ ਉਹ ਪੀ. ਐੱਮ. ਨਰਿੰਦਰ ਮੋਦੀ ਨਾਲ ਅਹਿਮਦਾਬਾਦ 'ਚ ਵੱਡਾ ਰੋਡ ਸ਼ੋਅ ਅਤੇ 'ਹਾਉਡੀ ਮੋਦੀ' ਦੀ ਤਰਜ਼ 'ਤੇ ਹੋਣ ਵਾਲੇ 'ਕੇਮ ਛੋ ਟਰੰਪ' ਪ੍ਰੋਗਰਾਮ 'ਚ ਵੀ ਹਿੱਸਾ ਲੈਣਗੇ। ਆਪਣੀ ਭਾਰਤ ਯਾਤਰਾ ਨੂੰ ਲੈ ਕੇ ਡੋਨਾਲਡ ਟਰੰਪ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ। ਆਪਣੇ ਇਕ ਤਾਜ਼ਾ ਟਵੀਟ 'ਚ ਟਰੰਪ ਨੇ ਭਾਰਤ ਯਾਤਰਾ ਪ੍ਰਤੀ ਉਤਸ਼ਾਹ ਦਿਖਾਉਂਦੇ ਹੋਏ ਖੁਦ ਨੂੰ ਫੇਸਬੁੱਕ 'ਤੇ 'ਨੰਬਰ 1' ਅਤੇ ਪੀ. ਐੱਮ. ਮੋਦੀ ਨੂੰ 'ਨੰਬਰ 2' 'ਤੇ ਦੱਸਿਆ ਹੈ।
ਫੇਸਬੁੱਕ 'ਤੇ ਫਾਲੋਅਰਜ਼ ਦੀ ਗਿਣਤੀ ਬਾਰੇ ਗੱਲ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕੀਤਾ,''ਮੈਨੂੰ ਲੱਗਦਾ ਹੈ ਕਿ ਇਹ ਬੇਹੱਦ ਸਨਮਾਨ ਦੀ ਗੱਲ ਹੈ। ਮਾਰਕ ਜ਼ੁਕਰਬਰਗ ਨੇ ਹਾਲ ਹੀ 'ਚ ਦੱਸਿਆ ਸੀ ਕਿ ਡੋਨਾਲਡ ਟਰੰਪ ਫੇਸਬੁੱਕ 'ਤੇ ਨੰਬਰ ਵਨ ਹਨ। ਨੰਬਰ ਦੋ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਹਨ। ਅਸਲ 'ਚ ਮੈਂ ਦੋ ਹਫਤਿਆਂ 'ਚ ਭਾਰਤ ਜਾ ਰਿਹਾ ਹਾਂ। ਮੈਂ ਇਸ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਹਾਂ।'' ਹਾਲਾਂਕਿ ਹਕੀਕਤ ਟਰੰਪ ਦੇ ਦਾਅਵੇ ਤੋਂ ਵੱਖਰੀ ਹੈ। ਫੇਸਬੁੱਕ 'ਤੇ ਪੀ. ਐੱਮ. ਮੋਦੀ ਦੇ ਟਰੰਪ ਤੋਂ ਕਿਤੇ ਜ਼ਿਆਦਾ ਫਾਲੋਅਰਜ਼ ਹਨ। ਟਰੰਪ ਦੇ ਫੇਸਬੁੱਕ 'ਤੇ 2.5 ਕਰੋੜ ਫਾਲੋਅਰਜ਼ ਹਨ ਜਦਕਿ ਪੀ. ਐੱਮ. ਮੋਦੀ ਦੇ 4.4 ਕਰੋੜ ਫਾਲੋਅਰਜ਼ ਹਨ।
ਐਪ 'ਤੇ ਸਮਲੈਂਗਿਕਾਂ ਨਾਲ ਅਸ਼ਲੀਲ ਚੈਟ ਕਰ ਠੱਗੀ ਕਰਨ ਵਾਲੇ 6 ਬਦਮਾਸ਼ ਗ੍ਰਿਫਤਾਰ
NEXT STORY