ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਵੈਨੇਜ਼ੁਏਲਾ 'ਤੇ ਕੀਤੀ ਏਅਰਸਟ੍ਰਾਈਕ ਮਗਰੋਂ ਜਿੱਥੇ ਅਮਰੀਕਾ ਦੀ ਕਈ ਦੇਸ਼ਾਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ, ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਨੂੰ ਟੈਰਿਫ਼ ਵਧਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ 'ਤੇ ਅਮਰੀਕਾ ਦਾ ਸਹਿਯੋਗ ਨਾ ਦਿੱਤਾ ਤਾਂ ਉਹ ਭਾਰਤ 'ਤੇ ਟੈਰਿਫ ਹੋਰ ਵਧਾ ਸਕਦੇ ਹਨ। ਵ੍ਹਾਈਟ ਹਾਊਸ ਦੁਆਰਾ ਜਾਰੀ ਇੱਕ ਆਡੀਓ ਵਿੱਚ ਟਰੰਪ ਨੇ ਕਿਹਾ ਕਿ ਉਹ ਭਾਰਤ 'ਤੇ ਬਹੁਤ ਜਲਦੀ ਨਵੇਂ ਟੈਰਿਫ ਲਗਾ ਸਕਦੇ ਹਨ।
ਆਪਣੀ ਇਸ ਚਿਤਾਵਨੀ ਦੇ ਬਾਵਜੂਦ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇੱਕ ਬਹੁਤ ਚੰਗਾ ਇਨਸਾਨ ਦੱਸਿਆ। ਟਰੰਪ ਨੇ ਦਾਅਵਾ ਕੀਤਾ ਕਿ ਮੋਦੀ ਜਾਣਦੇ ਸਨ ਕਿ ਮੈਂ ਭਾਰਤ ਦੁਆਰਾ ਰੂਸ ਤੋਂ ਤੇਲ ਖਰੀਦਣ ਕਾਰਨ ਖੁਸ਼ ਨਹੀਂ ਸੀ, ਅਤੇ ਉਹ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਰੂਸ ਤੋਂ ਕੱਚਾ ਤੇਲ ਖਰੀਦਣ ਕਾਰਨ ਭਾਰਤ 'ਤੇ ਪਹਿਲਾਂ ਹੀ 50 ਫ਼ੀਸਦੀ ਟੈਰਿਫ ਲਗਾਇਆ ਹੋਇਆ ਹੈ, ਜਿਸ ਵਿੱਚ 25 ਫ਼ੀਸਦੀ ਟੈਰਿਫ਼ ਪੇਨਾਲਟੀ ਵਜੋਂ ਲਾਇਆ ਗਿਆ ਹੈ। ਇਹ ਟੈਰਿਫ ਪਿਛਲੇ ਸਾਲਾਂ ਵਿੱਚ 10 ਫ਼ੀਸਦੀ ਤੋਂ ਵਧ ਕੇ 50 ਫ਼ੀਸਦੀ ਤੱਕ ਪਹੁੰਚ ਗਿਆ ਹੈ।
#WATCH | On India’s Russian oil imports, US President Donald J Trump says, "... They wanted to make me happy, basically... PM Modi's a very good man. He's a good guy. He knew I was not happy. It was important to make me happy. They do trade, and we can raise tariffs on them very… pic.twitter.com/ANNdO36CZI
— ANI (@ANI) January 5, 2026
ਇਹ ਵੀ ਪੜ੍ਹੋ- ਵੈਨੇਜ਼ੁਏਲਾ 'ਤੇ ਹੋਏ ਅਮਰੀਕੀ ਹਮਲੇ ਬਾਰੇ ਭਾਰਤ ਨੇ ਦਿੱਤਾ ਪਹਿਲਾ ਬਿਆਨ
ਅਮਰੀਕਾ ਵੱਲੋਂ ਲਗਾਈਆਂ ਗਈਆਂ ਵਪਾਰਕ ਪਾਬੰਦੀਆਂ ਅਤੇ ਟੈਰਿਫ ਕਾਰਨ ਭਾਰਤ ਦੇ ਨਿਰਯਾਤ ਵਿੱਚ ਵੱਡੀ ਕਮੀ ਆਈ ਹੈ। ਮਈ ਤੋਂ ਸਤੰਬਰ 2025 ਦੇ ਵਿਚਕਾਰ ਭਾਰਤ ਦਾ ਅਮਰੀਕਾ ਨੂੰ ਨਿਰਯਾਤ 37.5 ਫ਼ੀਸਦੀ ਘਟ ਕੇ 8.8 ਅਰਬ ਡਾਲਰ ਤੋਂ 5.5 ਅਰਬ ਡਾਲਰ ਰਹਿ ਗਿਆ ਹੈ।
ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਅਨੁਸਾਰ, ਅਜਿਹਾ ਕਾਨੂੰਨ ਲਿਆਂਦਾ ਜਾ ਰਿਹਾ ਹੈ ਜੋ ਰਾਸ਼ਟਰਪਤੀ ਨੂੰ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ 'ਤੇ 500 ਫ਼ੀਸਦੀ ਤੱਕ ਟੈਰਿਫ ਲਗਾਉਣ ਦਾ ਅਧਿਕਾਰ ਦੇਵੇਗਾ। ਗ੍ਰਾਹਮ ਨੇ ਦਾਅਵਾ ਕੀਤਾ ਕਿ ਅਮਰੀਕੀ ਦਬਾਅ ਕਾਰਨ ਹੁਣ ਭਾਰਤ ਨੇ ਰੂਸ ਤੋਂ ਤੇਲ ਦੀ ਖਰੀਦ ਕਾਫੀ ਘਟਾ ਦਿੱਤੀ ਹੈ।
ਟਰੰਪ ਨੇ ਪਿਛਲੀ ਬਾਈਡਨ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਿੱਥੇ ਪਹਿਲਾਂ ਅਮਰੀਕਾ ਪੈਸੇ ਦੇ ਰਿਹਾ ਸੀ, ਹੁਣ ਉਨ੍ਹਾਂ ਦੀਆਂ ਨੀਤੀਆਂ ਕਾਰਨ ਅਮਰੀਕਾ ਨੂੰ ਪੈਸਾ ਮਿਲ ਰਿਹਾ ਹੈ। ਭਾਰਤ ਅਤੇ ਅਮਰੀਕਾ ਇਸ ਵੇਲੇ ਇੱਕ ਵਿਆਪਕ ਦੁਵੱਲੇ ਵਪਾਰ ਸਮਝੌਤੇ (BTA) 'ਤੇ ਵੀ ਕੰਮ ਕਰ ਰਹੇ ਹਨ, ਜਿਸ ਦਾ ਪਹਿਲਾ ਪੜਾਅ ਜਲਦੀ ਪੂਰਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਯੂਰਪੀ ਦੇਸ਼ ਦੀ ਰੇਡੀਓ ਫ੍ਰੈਕੁਐਂਸੀ 'ਚ ਆ ਗਈ ਗੜਬੜੀ ! ਸਾਰੀਆਂ ਫਲਾਈਟਾਂ ਰੱਦ, Airspace ਹੋਇਆ ਖਾਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਸਥਾਨ ਦੇ ਜਾਲੌਰ 'ਚ ਵੱਡਾ ਹਾਦਸਾ: ਖੱਡ 'ਚ ਡਿੱਗੀ ਸਲੀਪਰ ਬੱਸ, 5 ਲੋਕਾਂ ਦੀ ਮੌਤ
NEXT STORY