ਨਵੀਂ ਦਿੱਲੀ - ਡੋਨਾਲਡ ਟਰੰਪ ਅਮਰੀਕਾ ਦੇ ਆਖਰੀ ਰਾਸ਼ਟਰਪਤੀ ਹੋਣਗੇ। ਜੁਲਾਈ 2027 ਤੱਕ ਅਮਰੀਕਾ ਕਈ ਹਿੱਸਿਆਂ ’ਚ ਵੰਡਿਆ ਜਾਵੇਗਾ। ਦੋ ਜਾਂ ਤਿੰਨ ਸੂਬੇ ਅਮਰੀਕਾ ਨਾਲੋਂ ਵੱਖ ਹੋ ਜਾਣਗੇ। ਇਹ ਭਵਿੱਖਬਾਣੀ ਐਸਟ੍ਰੋਟਾਕ ’ਤੇ ਕੰਮ ਕਰਨ ਵਾਲੀ ਜੋਤਿਸ਼ੀ ਪ੍ਰਗਿਆ ਮਿਸ਼ਰਾ ਨੇ ਕੀਤੀ ਹੈ। ਪ੍ਰਗਿਆ ਦੀ ਭਵਿੱਖਬਾਣੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਪ੍ਰਗਿਆ ਮਿਸ਼ਰਾ ਨੇ ਦੱਸਿਆ ਕਿ ਅਮਰੀਕਾ ਰੂਸ ਵਾਂਗ ਟੁੱਟ ਜਾਵੇਗਾ। ਪਹਿਲਾਂ 1861 ਵਿਚ ਗ੍ਰਹਿ ਯੁੱਧ ਦੌਰਾਨ ਵਿਚਾਰਧਾਰਕ ਮਤਭੇਦਾਂ ਕਾਰਨ ਅਮਰੀਕਾ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਇਕ ਸੀ ‘ਯੂਨਾਈਟਿਡ ਸਟੇਟਸ ਆਫ ਅਮੈਰਿਕਾ’ ਅਤੇ ਦੂਜਾ ‘ਕਨਫੈੱਡਰੇਟ ਸਟੇਟਸ ਆਫ ਅਮੈਰਿਕਾ’। ਇਸ ਇਤਿਹਾਸਕ ਘਟਨਾ ਦਾ ਅਕਸਰ ਅਜਿਹੀਆਂ ਭਵਿੱਖਬਾਣੀਆਂ ਦੇ ਸੰਦਰਭ ’ਚ ਹਵਾਲਾ ਦਿੱਤਾ ਜਾਂਦਾ ਹੈ। ਹਾਲਾਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਕਾਰਨ ਅਮਰੀਕਾ ਵਿਚ ਰਾਜਨੀਤਕ ਅਤੇ ਸਮਾਜਿਕ ਧਰੁੱਵੀਕਰਨ ’ਚ ਕਾਫ਼ੀ ਵਾਧਾ ਹੋਇਆ ਹੈ।
ਇਸ ਦੌਰਾਨ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣ ਜਾਵੇਗਾ। ਭਾਰਤ ਨੂੰ ਵੀਟੋ ਪਾਵਰ ਵੀ ਮਿਲ ਜਾਵੇਗੀ। ਅਜੇ ਸੰਯੁਕਤ ਰਾਸ਼ਟਰ ਵਿਚ 5 ਮੈਂਬਰ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਬੰਗਾਲ ਵਿਚ ਮਮਤਾ ਬੈਨਰਜੀ ਦਾ ਆਖਰੀ ਕਾਰਜਕਾਲ ਹੋਵੇਗਾ। ਭਾਜਪਾ ਚੋਣ ਜਿੱਤੇਗੀ। ਰੇਖਾ ਗੁਪਤਾ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਅਸਤੀਫਾ ਦੇ ਦੇਵੇਗੀ ਅਤੇ ਬਿਹਾਰ ਵਿਚ ਭਾਜਪਾ ਦੀ ਸਰਕਾਰ ਬਣੇਗੀ।
ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ ’ਤੇ ਕੇਰਲ ਵਿਧਾਨ ਸਭਾ ’ਚ ਹੰਗਾਮਾ
NEXT STORY