ਵਾਸ਼ਿੰਗਟਨ : ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ (Semiquincentennial) ਦੇ ਮੌਕੇ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਨਵਾਂ ਅਤੇ ਵਿਵਾਦਪੂਰਨ ਅੰਦਾਜ਼ ਦੇਖਣ ਨੂੰ ਮਿਲਣ ਵਾਲਾ ਹੈ। ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਜਲਦੀ ਹੀ ਸੀਮਤ ਗਿਣਤੀ ਵਿੱਚ ਅਜਿਹੇ ਪਾਸਪੋਰਟ ਜਾਰੀ ਕਰੇਗਾ, ਜਿਨ੍ਹਾਂ 'ਤੇ ਰਾਸ਼ਟਰਪਤੀ ਟਰੰਪ ਦੀ ਤਸਵੀਰ ਅੰਕਿਤ ਹੋਵੇਗੀ।
ਸੁਨਹਿਰੀ ਅੱਖਰਾਂ 'ਚ ਹੋਣਗੇ ਟਰੰਪ ਦੇ ਦਸਤਖਤ
ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਡਿਜ਼ਾਈਨ ਅਨੁਸਾਰ, ਇਨ੍ਹਾਂ ਨਵੇਂ 'ਦੇਸ਼ਭਗਤੀ' ਪਾਸਪੋਰਟਾਂ ਵਿੱਚ ਟਰੰਪ ਦੀ ਤਸਵੀਰ ਦੇ ਨਾਲ-ਨਾਲ ਅਮਰੀਕਾ ਦੀ ਆਜ਼ਾਦੀ ਦੇ ਐਲਾਨਨਾਮੇ ਦਾ ਟੈਕਸਟ ਅਤੇ ਅਮਰੀਕੀ ਝੰਡਾ ਵੀ ਹੋਵੇਗਾ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ 'ਤੇ ਰਾਸ਼ਟਰਪਤੀ ਦੇ ਦਸਤਖਤ ਸੁਨਹਿਰੀ ਰੰਗਾਂ (Gold Signature) ਵਿੱਚ ਚਮਕਣਗੇ। ਫਿਲਹਾਲ ਇਹ ਪਾਸਪੋਰਟ ਕੇਵਲ ਵਾਸ਼ਿੰਗਟਨ ਪਾਸਪੋਰਟ ਏਜੰਸੀ 'ਤੇ ਹੀ ਉਪਲਬਧ ਹੋਣਗੇ।
ਇਹ ਵੀ ਪੜ੍ਹੋ : ਟਰੰਪ ਦਾ ਵੱਡਾ ਦਾਅਵਾ: ਪਤਨ ਦੇ ਕੰਢੇ 'ਤੇ ਈਰਾਨ, ਹੋਰਮੁਜ਼ ਖੋਲ੍ਹਣ ਲਈ ਹੋਇਆ ਮਜਬੂਰ
ਨੋਟਾਂ ਅਤੇ ਸਿੱਕਿਆਂ 'ਤੇ ਵੀ ਹੋਵੇਗਾ ਟਰੰਪ ਦਾ ਕਬਜ਼ਾ
ਸਿਰਫ਼ ਪਾਸਪੋਰਟ ਹੀ ਨਹੀਂ, ਟਰੰਪ ਪ੍ਰਸ਼ਾਸਨ ਸਰਕਾਰੀ ਪ੍ਰਤੀਕਾਂ 'ਤੇ ਆਪਣੀ ਛਾਪ ਛੱਡਣ ਦੀ ਪੂਰੀ ਤਿਆਰੀ ਵਿੱਚ ਹੈ। ਖ਼ਬਰਾਂ ਮੁਤਾਬਕ:
ਗੋਲਡ ਕੋਇਨ: ਅਮਰੀਕੀ ਮਿੰਟ ਟਰੰਪ ਦੀ ਤਸਵੀਰ ਵਾਲਾ ਇੱਕ ਯਾਦਗਾਰੀ ਸੋਨੇ ਦਾ ਸਿੱਕਾ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਕਰੰਸੀ ਨੋਟ: ਟਰੰਪ ਪਹਿਲੇ ਅਜਿਹੇ ਮੌਜੂਦਾ ਰਾਸ਼ਟਰਪਤੀ ਬਣਨ ਜਾ ਰਹੇ ਹਨ, ਜਿਨ੍ਹਾਂ ਦੇ ਦਸਤਖਤ ਅਮਰੀਕੀ ਬੈਂਕ ਨੋਟਾਂ 'ਤੇ ਦਿਖਾਈ ਦੇਣਗੇ।
ਆਰਕ ਡੀ ਟਰੰਪ: ਵਾਸ਼ਿੰਗਟਨ ਡੀ.ਸੀ. ਵਿੱਚ 250 ਫੁੱਟ ਉੱਚਾ ਇੱਕ 'ਵਿਜੇ ਦੁਆਰ' (Victory Arch) ਬਣਾਉਣ ਦੀ ਯੋਜਨਾ ਹੈ, ਜਿਸ ਨੂੰ 'ਆਰਕ ਡੀ ਟਰੰਪ' ਦਾ ਨਾਂ ਦਿੱਤਾ ਗਿਆ ਹੈ।
ਵਿਵਾਦਾਂ ਦੇ ਘੇਰੇ 'ਚ 'ਟਰੰਪ' ਬ੍ਰਾਂਡਿੰਗ
ਰਾਸ਼ਟਰਪਤੀ ਦੀ ਇਸ 'ਬ੍ਰਾਂਡਿੰਗ' ਮੁਹਿੰਮ ਦਾ ਅਮਰੀਕਾ ਵਿੱਚ ਸਖ਼ਤ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਹਾਲ ਹੀ ਵਿੱਚ ਮਸ਼ਹੂਰ 'ਕੇਨੇਡੀ ਸੈਂਟਰ' ਦਾ ਨਾਂ ਬਦਲ ਕੇ 'ਟਰੰਪ-ਕੇਨੇਡੀ ਸੈਂਟਰ' ਕਰਨ ਦੇ ਫੈਸਲੇ ਦੀ ਸਾਬਕਾ ਰਾਸ਼ਟਰਪਤੀ ਜੌਨ ਐੱਫ. ਕੇਨੇਡੀ ਦੇ ਪਰਿਵਾਰ ਨੇ ਤਿੱਖੀ ਨਿੰਦਾ ਕੀਤੀ ਹੈ। ਇਸ ਤੋਂ ਇਲਾਵਾ, ਵ੍ਹਾਈਟ ਹਾਊਸ ਦੇ ਈਸਟ ਵਿੰਗ ਨੂੰ ਢਾਹ ਕੇ ਉੱਥੇ ਬਾਲਰੂਮ ਬਣਾਉਣ ਦੇ ਟਰੰਪ ਦੇ ਫੈਸਲੇ 'ਤੇ ਵੀ ਕਾਨੂੰਨੀ ਤਲਵਾਰ ਲਟਕ ਗਈ ਹੈ। 'ਨੈਸ਼ਨਲ ਟਰੱਸਟ ਫਾਰ ਹਿਸਟੋਰਿਕ ਪ੍ਰੀਜ਼ਰਵੇਸ਼ਨ' ਨੇ ਵ੍ਹਾਈਟ ਹਾਊਸ 'ਤੇ ਮੁਕੱਦਮਾ ਕਰ ਦਿੱਤਾ ਹੈ, ਕਿਉਂਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ। ਜਨਤਾ ਅਤੇ ਸੁਰੱਖਿਆ ਸਮੂਹਾਂ ਦੀ ਨਾਰਾਜ਼ਗੀ ਦੇ ਬਾਵਜੂਦ, ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਇਹ ਸਭ ਰਾਸ਼ਟਰੀ ਮਾਣ ਅਤੇ ਦੇਸ਼ਭਗਤੀ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਸ਼ੁਰੂ ਹੋਈ 3 ਦਿਨਾਂ ਬੈਠਕ, ਸੈਲਰੀ-ਫਿੱਟਮੈਂਟ ਫੈਕਟਰ 'ਤੇ ਹੋਵੇਗਾ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੀਆਦਾਨਾ (ਮਾਨਤੋਵਾ) ਤੋਂ ਨਗਰਪਾਲਿਕਾ ਦੀਆਂ ਚੋਣਾਂ ਲਈ ਨਵਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ
NEXT STORY