ਮੁੰਬਈ — ਪਿਛਲੇ ਮਹੀਨੇ ਵੇਦਾਂਤਾ ਨੇ ਦੱਸਿਆ ਕਿ ਉਸਨੂੰ ਤਾਮਿਲਨਾਡੂ ਸਰਕਾਰ ਵਲੋਂ ਤੂਤੀਕੋਰਿਨ 'ਚ ਲੱਗੇ 4 ਲੱਖ ਟਨ ਸਾਲਾਨਾ(ਐੱਲ.ਟੀ.ਪੀ.ਏ.) ਵਾਲੇ ਕਾਪਰ ਸਮੇਲਟਰ ਪਲਾਂਟ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਤੂਤੀਕੋਰਿਨ ਪਲਾਂਟ ਬੰਦ ਹੋਣ ਨਾਲ 800 ਐੱਸ.ਐੱਮ.ਈ. ਯਾਨੀ ਛੋਟੇ-ਵੱਡੇ ਉਦਯੋਗਾਂ 'ਤੇ ਸਿੱਧਾ ਅਸਰ ਪੈਣ ਵਾਲਾ ਹੈ। ਵਾਤਾਵਰਨ ਨਾਲ ਸੰਬੰਧਤ ਚਿੰਤਾਵਾਂ ਕਾਰਨ ਸਥਾਨਕ ਆਬਾਦੀ ਇਸ ਪਲਾਂਟ ਦੇ ਵਿਸਥਾਰ ਦਾ ਵਿਰੋਧ ਕਰ ਰਹੀ ਸੀ, ਜਿਸ ਵਿਚ ਭੜਕੀ ਹਿੰਸਾ ਨੂੰ ਰੋਕਣ ਲਈ ਪੁਲਸ ਵਲੋਂ ਕੀਤੀ ਗਈ ਫਾਇਰਿੰਗ ਕਾਰਨ 13 ਲੋਕਾਂ ਦੀ ਮੌਤ ਹੋ ਗਈ ਸੀ। ਵਿੱਤੀ ਸਾਲ 2017-18 ਵਿਚ ਦੇਸ਼ ਵਿਚ ਕੁੱਲ 842,961 ਟਨ ਦਾ ਉਤਪਾਦਨ ਹੋਇਆ ਸੀ, ਜਿਸ ਵਿਚੋਂ 48% ਹਿੱਸਾ ਵੇਦਾਂਤਾ ਦਾ ਸੀ।
ਸਰਕਾਰ ਵਲੋਂ ਇਲੈਕਟ੍ਰਿਕ ਵਾਹਨਾਂ ਨੂੰ ਮਿਲ ਰਹੇ ਪ੍ਰਰੇਰਕ ਨੂੰ ਧਿਆਨ 'ਚ ਰੱਖਦੇ ਹੋਏ ਅਗਲੇ 5 ਤੋਂ 10 ਸਾਲਾਂ ਵਿਚ ਕਾਪਰ ਦੀ ਖਪਤ ਵਿਚ ਵਾਧਾ ਹੋਣ ਦੀ ਉਮੀਦ ਹੈ। ਤੂਤੀਕੋਰਿਨ ਪਲਾਂਟ ਬੰਦ ਹੋਣ ਦੇ ਅਗਲੇ ਹੀ ਦਿਨ ਦੇਸ਼ ਦੀ ਸਭ ਤੋਂ ਵੱਡੀ ਕਮੋਡਟੀ ਐਕਸਚੇਂਜ ਵਿਚ ਕਾਪਰ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਸੀ।

ਇਸ ਦੇ ਨਾਲ ਹੀ ਤੂਤੀਕੋਰਿਨ ਪਲਾਂਟ ਬੰਦ ਹੋਣ ਕਾਰਨ ਬਿਜਲੀ ਉਦਯੋਗ ਸੈਕਟਰ ਦੀਆਂ 800 ਛੋਟੀਆਂ ਅਤੇ ਮੱਧਮ ਕੰਪਨੀਆਂ ਪ੍ਰਭਾਵਿਤ ਹੋਣਗੀਆਂ। ਇਸ ਦੇ ਨਾਲ ਹੀ ਇਹ ਦੇਸ਼ ਦੇ ਡਿਫੈਂਸ ਸੈਕਟਰ, ਬੁਨਿਆਦੀ ਢਾਂਚੇ, ਸੀਮੇਂਟ ਅਤੇ ਖਾਦ ਸੈਕਟਰ ਦਾ ਵੀ ਮੁੱਖ ਸਪਲਾਇਰ ਹੈ। ਇਸ ਪਲਾਂਟ ਦੇ ਬੰਦ ਹੋਣ ਨਾਲ ਨਾ ਸਿਰਫ ਆਯਾਤ ਵਿਚ ਵਾਧਾ ਹੋਵੇਗਾ, ਸਗੋਂ ਦੇਸ਼ ਦਾ ਕਾਪਰ ਨਿਰਯਾਤ ਵੀ ਪ੍ਰਭਾਵਿਤ ਹੋਵੇਗਾ। ਹੁਣ ਤੱਕ ਭਾਰਤ 1.6-2 ਲੱਖ ਟਨ ਦਾ ਕਾਪਰ ਨਿਰਯਾਤ ਕਰਦਾ ਰਿਹਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਤੂਤੀਕੋਰਿਨ ਪਲਾਂਟ ਬੰਦ ਹੋਣ ਦੇ ਕਾਰਨ ਵਿਸ਼ਵ ਪੱਧਰ 'ਤੇ ਵੀ ਕਾਪਰ ਦੀਆਂ ਕੀਮਤਾਂ ਪ੍ਰਭਾਵਿਤ ਹੋਣਗੀਆਂ।
ਐੱਸ. ਸੀ./ਐੱਸ. ਟੀ. ਐਕਟ, ਰਿਜ਼ਰਵੇਸ਼ਨ ਭਾਜਪਾ ਦੇ ਸੱਤਾ 'ਚ ਰਹਿਣ ਤੱਕ ਬਣੀ ਰਹੇਗੀ : ਸ਼ਾਹ
NEXT STORY