ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਖਾਤੇ 'ਚ ਇਕ ਨਵਾਂ ਰਿਕਾਰਡ ਜੁੜ ਗਿਆ ਹੈ। ਭਾਜਪਾ ਨੇ ਦੁਨੀਆ ਭਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਟਵਿੱਟਰ 'ਤੇ ਸਭ ਤੋਂ ਜ਼ਿਆਦਾ ਫੋਲੋਅਰ ਬਣਾ ਲਏ ਹਨ। ਭਾਜਪਾ ਕੋਲ ਹੁਣ ਟਵਿੱਟਰ 'ਤੇ 11 ਮਿਲੀਅਨ ਫੋਲੋਅਰ ਹੋ ਗਏ ਹਨ। ਕਿਸੇ ਵੀ ਸਿਆਸੀ ਪਾਰਟੀ ਕੋਲ ਇੰਨੀ ਵੱਡੀ ਗਿਣਤੀ 'ਚ ਫੋਲੋਅਰ ਨਹੀਂ ਹਨ। ਭਾਜਪਾ ਨੇ ਨਾ ਸਿਰਫ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੂੰ ਪਿੱਛੇ ਛੱਡਿਆ ਹੈ ਸਗੋਂ ਦੁਨੀਆ ਭਰ ਦੀਆਂ ਸਿਆਸੀ ਪਾਰਟੀਆਂ ਹੁਣ ਭਾਜਪਾ ਤੋਂ ਟਵਿੱਟਰ 'ਤੇ ਪਿੱਛੇ ਹੋ ਗਈਆਂ ਹਨ। ਇਸ ਨਵੇਂ ਰਿਕਾਰਡ ਬਾਰੇ ਜਾਣਕਾਰੀ ਭਾਜਪਾ ਦੇ ਮੀਡੀਆ ਸੈੱਲ ਦੇ ਮੁਖੀ ਅਮਿਤ ਮਾਲਵੀਏ ਨੇ ਦਿੱਤੀ। ਉਨ੍ਹਾਂ ਨੇ ਇਸ ਉਪਲੱਬਧੀ ਲਈ ਸਾਰੇ ਫੋਲੋਅਰਜ਼ ਨੂੰ ਵਧਾਈ ਦਿੱਤੀ।
ਟਵਿੱਟਰ 'ਤੇ ਫੋਲੋਅਰਜ਼ ਦੇ ਮਾਮਲੇ 'ਚ ਭਾਜਪਾ ਕੋਲ ਕਾਂਗਰਸ ਦੇ ਮੁਕਾਬਲੇ ਦੁੱਗਣੇ ਲੋਕ ਹਨ। ਕਾਂਗਰਸ ਨੂੰ 5.14 ਕਰੋੜ ਲੋਕ ਫੋਲੋ ਕਰਦੇ ਹਨ। ਦੁਨੀਆ ਦੇ ਦੂਜੇ ਦੇਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ ਦੀ ਰਿਪਬਲਿਕਨ ਪਾਰਟੀ ਕੋਲ 16327 ਫੋਲੋਅਰਜ਼ ਹਨ, ਜਦੋਂ ਕਿ ਡੈਮੋਕ੍ਰੇਟਿਕ ਪਾਰਟੀ ਨੂੰ ਕਰੀਬ 16 ਲੱਖ ਲੋਕ ਫੋਲੋਅ ਕਰਦੇ ਹਨ। ਟਵਿੱਟਰ 'ਤੇ ਪੀ.ਐੱਮ. ਮੋਦੀ ਦਾ ਨਾਂ ਵੀ ਸਭ ਤੋਂ ਲੋਕਪ੍ਰਿਯ ਨੇਤਾ ਦੇ ਤੌਰ 'ਤੇ ਸ਼ਾਮਲ ਹਨ। ਉਨ੍ਹਾਂ ਨੂੰ ਟਵਿੱਟਰ 'ਤੇ 47.2 ਮਿਲੀਅਨ ਲੋਕ ਫੋਲੋ ਕਰਦੇ ਹਨ। ਭਾਰਤ 'ਚ ਕਿਸੇ ਵੀ ਨੇਤਾ ਦੇ ਇੰਨੇ ਫੋਲੋਅਰਜ਼ ਨਹੀਂ ਹਨ। ਜੇਕਰ ਪੂਰੀ ਦੁਨੀਆ ਦੀ ਗੱਲ ਕੀਤੀ ਜਾਵੇ ਤਾਂ ਪੀ.ਐੱਮ. ਮੋਦੀ ਦੂਜੇ ਨੰਬਰ 'ਤੇ ਹਨ। ਮੋਦੀ ਤੋਂ ਅੱਗੇ ਸਿਰਫ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਹਨ। ਉਨ੍ਹਾਂ ਨੂੰ ਟਵਿੱਟਰ 'ਤੇ 106 ਮਿਲੀਅਨ ਲੋਕ ਫੋਲੋ ਕਰਦੇ ਹਨ। ਸੋਸ਼ਲ ਮੀਡੀਆ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਿਰਫ਼ 9.4 ਮਿਲੀਅਨ ਫੋਲੋਅਰਜ਼ ਹਨ।
ਪਿਆਰ ਦੀ ਸਜ਼ਾ : ਜੋੜੇ ਨੂੰ ਪੋਲ ਨਾਲ ਬੰਨ੍ਹ ਕੇ ਕੁੱਟਿਆ, ਸਿਰ ਮੁੰਡਵਾ ਕੇ ਪੂਰੇ ਪਿੰਡ 'ਚ ਘੁੰਮਾਇਆ
NEXT STORY